ਪੁਰਾਣੀ ਦਿੱਲੀ 6 ਨੇ ਦਿੱਲੀ ਲਾਇਨਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ
Thursday, Aug 22, 2024 - 11:47 AM (IST)
ਨਵੀਂ ਦਿੱਲੀ- ਪੁਰਾਣੀ ਦਿੱਲੀ 6 ਨੇ ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ ਵਾਪਸੀ ਕਰਦੇ ਹੋਏ ਪੱਛਮੀ ਦਿੱਲੀ ਲਾਇਨਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਦਿੱਲੀ ਪ੍ਰੀਮੀਅਰ ਲੀਗ (ਡੀ.ਪੀ.ਐੱਲ.) ਟੀ-20 ਕ੍ਰਿਕਟ ਟੂਰਨਾਮੈਂਟ ਵਿਚ ਆਪਣਾ ਖਾਤਾ ਖੋਲ੍ਹ ਲਿਆ ਹੈ। ਬੁੱਧਵਾਰ ਦੀ ਰਾਤ ਨੂੰ ਖੇਡੇ ਗਏ ਮੈਚ ਵਿੱਚ ਪੁਰਾਣੀ ਦਿੱਲੀ 6 ਨੇ ਲਕਸ਼ਮਣ (41 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਆਯੂਸ਼ ਸਿੰਘ ਠਾਕੁਰ (27 ਦੌੜਾਂ ਦੇ ਕੇ ਦੋ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਵੈਸਟ ਦਿੱਲੀ ਲਾਇਨਜ਼ ਨੂੰ ਨਿਰਧਾਰਤ 20 ਓਵਰਾਂ ਵਿੱਚ ਨੌਂ ਵਿਕਟਾਂ 'ਤੇ 141 ਦੌੜਾਂ 'ਤੇ ਰੋਕ ਦਿੱਤਾ।
ਇਸ ਤੋਂ ਬਾਅਦ ਅਰਪਿਤ ਰਾਣਾ ਦੀਆਂ 43 ਗੇਂਦਾਂ ਵਿੱਚ 56 ਦੌੜਾਂ ਦੀ ਅਜੇਤੂ ਪਾਰੀ ਦੀ ਬਦੌਲਤ ਪੁਰਾਣੀ ਦਿੱਲੀ 6 ਨੇ 17.1 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ। ਰਾਣਾ ਤੋਂ ਇਲਾਵਾ ਸਨਤ ਸਾਂਗਵਾਨ ਨੇ 25 ਦੌੜਾਂ ਅਤੇ ਵੰਸ਼ ਬੇਦੀ ਨੇ 18 ਗੇਂਦਾਂ ਵਿੱਚ 30 ਨਾਬਾਦ ਦੌੜਾਂ ਬਣਾਈਆਂ।