ਭਾਰਤ ਨੇ ਦੱਖਣੀ ਅਫਰੀਕਾ ਨੂੰ 30 ਦੌੜਾਂ ਨਾਲ ਹਰਾਇਆ, 3-1 ਨਾਲ ਜਿੱਤੀ ਸੀਰੀਜ਼

Friday, Dec 19, 2025 - 11:04 PM (IST)

ਭਾਰਤ ਨੇ ਦੱਖਣੀ ਅਫਰੀਕਾ ਨੂੰ 30 ਦੌੜਾਂ ਨਾਲ ਹਰਾਇਆ, 3-1 ਨਾਲ ਜਿੱਤੀ ਸੀਰੀਜ਼

ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਅੱਜ (ਸ਼ੁੱਕਰਵਾਰ) ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ। ਭਾਰਤ ਨੇ ਇਹ ਮੈਚ 30 ਦੌੜਾਂ ਨਾਲ ਜਿੱਤ ਕੇ 5 ਮੈਚਾਂ ਦੀ ਸੀਰੀਜ਼ 3-1 ਨਾਲ ਆਪਣੇ ਨਾਂ ਕਰ ਲਈ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ ਜਿੱਤ ਲਈ 232 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਉਹ 8 ਵਿਕਟਾਂ 'ਤੇ 201 ਦੌੜਾਂ ਹੀ ਬਣਾ ਸਕੇ। ਇਹ ਭਾਰਤ ਦੀ 14ਵੀਂ ਟੀ-20 ਸੀਰੀਜ਼ ਜਿੱਤ ਹੈ।


author

Rakesh

Content Editor

Related News