ਓ ਤੇਰੀ! 13 ਗੇਂਦਾਂ ਦਾ ਓਵਰ... ਜਿੱਤਿਆ ਜਤਾਇਆ ਮੁਕਾਬਲਾ ਹਾਰ ਗਈ ਟੀਮ

Thursday, Dec 12, 2024 - 04:08 PM (IST)

ਸਪੋਰਟਸ ਡੈਸਕ- ਆਈਪੀਐੱਲ 2023 'ਚ ਵਿਰਾਟ ਕੋਹਲੀ ਨਾਲ ਜ਼ੁਬਾਨੀ ਜੰਗ ਕਰਨ ਵਾਲੇ ਨਵੀਨ ਉਲ ਹੱਕ ਇਕ ਵਾਰ ਫਿਰ ਚਰਚਾ 'ਚ ਹਨ। ਨਵੀਨ ਅਫਗਾਨਿਸਤਾਨ ਵਲੋਂ ਜ਼ਿੰਬਾਬਵੇ ਖਿਲਾਫ ਉਤਰੇ ਤਾਂ ਉਨ੍ਹਾਂ ਨੇ ਬੇਹੱਦ ਸ਼ਰਮਨਾਕ ਗੇਂਦਬਾਜ਼ੀ ਕੀਤੀ ਦਰਅਸਲ 11 ਦਸੰਬਰ ਨੂੰ ਹਰਾਰੇ 'ਚ ਹੋਏ ਦੋਵੇਂ ਦੇਸ਼ਾਂ ਦੇ ਮੈਚ 'ਚ ਉਨ੍ਹਾਂ ਆਪਣੇ ਇਕ ਹੀ ਓਵਰ 'ਚ 13 ਗੇਂਦਾਂ ਸੁੱਟੀਆਂ, ਇਸ ਤੋਂ  ਬਾਅਦ ਜਾਕੇ ਉਨ੍ਹਾਂ ਦਾ ਓਵਰ ਪੂਰਾ ਹੋਇਆ।

ਇਕ ਵਾਰ ਤਾਂ ਲਗ ਰਿਹਾ ਸੀ ਕਿ ਉਹ ਟੀ20 ਇੰਟਰਨੈਸ਼ਨਲ 'ਚ ਇਕ ਹੀ ਓਵਰ 'ਚ ਸਭ ਤੋਂ ਜ਼ਿਆਦਾ ਵਾਰ (14 ਗੇਂਦਾਂ) ਸੁੱਟਣ ਦਾ ਰਿਕਾਰਡ ਤੋੜ ਦੇਣਗੇ। ਅਜਿਹਾ ਟੀ20 ਇੰਟਰਨੈਸ਼ਨਲ 'ਚ 3 ਵਾਰ ਅਜਿਹਾ ਹੋਇਆ ਹੈ। ਕੁੱਲ ਮਿਲਾ ਕੇ ਉਨ੍ਹਾਂ ਨੇ ਇਸ ਓਵਰ 'ਚ ਵਾਈਡ ਤੇ ਨੋ ਬਾਲ ਦੀ ਝੜੀ ਲਾ ਦਿੱਤੀ। ਇਸ ਤਰ੍ਹਾਂ ਇਕ ਹੀ ਓਵਰ 'ਚ 19 ਦੌੜਾਂ ਆਈਆਂ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਾਰੀ ਦੇ 15ਵੇਂ ਓਵਰ ਦੇ ਕਾਰਨ ਹੀ ਜ਼ਿੰਬਾਬਵੇ ਨੇ ਮੁਕਾਬਲੇ ਨੂੰ ਜਿੱਤਿਆ ਕਿਉਂਕਿ ਮੈਚ ਦਾ ਨਤੀਜਾ ਆਖਰੀ  ਗੇਂਦ 'ਤੇ ਨਿਕਲਿਆ। ਨਵੀਨ ਨੇ 4 ਓਵਰਾਂ 'ਚ 33 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਜ਼ਿੰਬਾਬਵੇ ਨੇ ਪੰਜ ਸਾਲਾਂ ਤੋਂ ਵੱਧ ਸਮੇਂ ਬਾਅਦ ਅੰਤ ਅਫਗਾਨਿਸਤਾਨ 'ਤੇ ਟੀ20 ਇੰਟਰਨੈਸ਼ਨਲ ਜਿੱਤ ਹਾਸਲ ਕੀਤੀ। 

ਇਸ ਮੈਚ 'ਚ ਅਫਗਾਨਿਸਤਾਨ ਨੇ ਪਹਿਲਾਂ ਖੇਡਦੇ ਹੋਏ 144/6 ਦਾ ਸਕੋਰ ਖੜ੍ਹਾ ਕੀਤਾ। ਕਰੀਮ ਜਨਾਤ ਨੇ 54 ਦੌੜਾਂ ਬਣਾਈਆਂ। ਜਦਕਿ ਜ਼ਿੰਬਾਬਵੇ ਨੇ ਬ੍ਰਾਇਨ ਬੈਨੇਟ  ਦੀਆਂ 49 ਦੌੜਾਂ ਦੀ ਬਦੌਲਤ ਇਸ ਮੁਕਾਬਲੇ 'ਚ ਜਿੱਤ ਦਰਜ ਕਤੀ। ਆਖਰੀ ਓਵਰ 'ਚ 11 ਦੌੜਾਂ ਚਾਹੀਦੀਆਂ ਸਨ। ਵਿਨਿੰਗ ਸ਼ਾਟ ਤਾਸ਼ਿੰਗਾ ਮੁਸੇਕੀਵਾ ਨੇ ਖੇਡਿਆ।

ਵੈਸੇ ਵਿਰਾਟ ਨਾਲ ਆਈਪੀਐੱਲ 2023 'ਚ ਭਿੜਨ ਵਾਲੇ ਨਵੀਨ ਨੂੰ ਆਈਪਐੱਲ 2025 ਦੀ ਨਿਲਾਮੀ 'ਚ ਕਿਸੇ ਟੀਮ ਨੇ ਨਹੀਂ ਖਰੀਦਿਆ। ਉਸ ਦਾ ਬੇਸ ਪ੍ਰਾਈਜ਼ 2 ਕਰੋੜ ਰੁਪਏ ਸੀ। ਨਵੀਨ ਉਹ ਹਕ ਆਈਪੀਐੱਲ 2023 ਦੇ ਦੌਰਾਨ ਵਿਰਾਟ ਨਾਲ ਆਪਣੀ ਤਕਰਾਰ ਕਾਰਨ ਚਰਚਾ 'ਚ ਆਏ ਸਨ। ਉਦੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕੀਤਾ ਗਿਆ ਸੀ। ਹਾਲਾਂਕਿ ਵਰਲਡ ਕੱਪ 2023 ਦੇ ਦੌਰਾਨ ਜਦੋਂ ਅਫਗਾਨਿਸਤਾਨ ਦੀ ਟੀਮ ਭਾਰਤ ਵਿਚ ਖੇਡੀ ਸੀ ਤਾਂ ਵਿਰਾਟ ਕੋਹਲੀ ਨੇ ਪੁਰਾਣੀਆਂ ਗੱਲਾਂ ਨੂੰ ਖ਼ਤਮ ਕਰਦੇ ਹੋਏ ਨਵੀਨ ਨੂੰ ਗਲੇ ਲਗਾਇਆ ਸੀ।


Tarsem Singh

Content Editor

Related News