ਨਿਊਜ਼ੀਲੈਂਡ ਤੋਂ ਮਿਲੀ ਵਨ ਡੇ ਸੀਰੀਜ਼ 'ਚ ਹਾਰ ਚਿੰਤਾਜਨਕ ਨਹੀਂ : ਚਾਹਲ

02/12/2020 10:49:58 AM

ਸਪੋਰਟਸ ਡੈਸਕ— ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਮੰਗਲਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਕਲੀਨ ਸਵੀਪ ਨੂੰ ਵੱਧ ਤਵੱਜੋ ਨਾ ਦਿੰਦੇ ਹੋਏ ਕਿਹਾ ਕਿ ਪਿਛਲੇ 5 ਸਾਲ 'ਚ ਭਾਰਤ ਦੇ ਪ੍ਰਦਰਸ਼ਨ 'ਚ ਇੰਨੀ ਵੱਧ ਨਿਰੰਤਰਤਾ ਹੈ ਕਿ ਵਨ ਡੇ ਕੌਮਾਂਤਰੀ ਸੀਰੀਜ਼ 'ਚ ਹਾਰ ਚਿੰਤਾਜਨਕ ਨਹੀਂ ਹੈ। ਚਾਹਲ ਨੇ ਮੈਚ ਤੋਂ ਬਾਅਦ ਕਿਹਾ, ''ਕੁਲ ਮਿਲਾ ਕੇ ਜੇਕਰ ਤੁਸੀਂ ਦੇਖੋ ਤਾਂ ਪਿਛਲੇ 4-5 ਸਾਲ 'ਚ ਅਸੀਂ ਸਿਰਫ ਚੌਥੀ ਜਾਂ 5ਵੀਂ ਸੀਰੀਜ਼ ਗੁਆਈ ਹੈ। ਦੂਜੀ ਟੀਮ ਵੀ ਖੇਡਦੀ ਹੈ। ਤੁਸੀਂ ਹਰੇਕ ਮੈਚ ਨਹੀਂ ਜਿੱਤ ਸਕਦੇ। ਅਸੀਂ ਇਕ ਸੀਰੀਜ਼ ਜਿੱਤੀ, ਦੂਜੀ ਹਾਰ ਗਏ, ਇਸ ਲਈ ਇਹ ਇੰਨਾ ਗੰਭੀਰ ਨਹੀਂ ਹੈ ਕਿ ਇਸ 'ਤੇ ਮੰਥਨ ਕੀਤਾ ਜਾਵੇ।''

PunjabKesari

ਨਿਊਜ਼ੀਲੈਂਡ ਨੇ ਮੰਗਲਵਾਰ ਨੂੰ ਇੱਥੇ ਤੀਜਾ ਵਨ ਡੇ ਮੈਚ ਪੰਜ ਵਿਕਟਾਂ ਨਾਲ ਜਿੱਤ ਕੇ 3-0 ਨਾਲ ਕਲੀਨ ਸਵੀਪ ਕੀਤਾ। ਇਸ ਦੌਰਾਨ ਚਾਹਲ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਵਿਸ਼ਵ ਕੱਪ ਤੋਂ ਬਾਅਦ ਉਹ ਅਤੇ ਕੁਲਦੀਪ ਯਾਦਵ ਇਕੱਠੇ ਕਿਉਂ ਨਹੀਂ ਖੇਡ ਰਹੇ ਤਾਂ ਚਾਹਲ ਨੇ ਇਸ ਦੀ ਵੱਡੀ ਵਜ੍ਹਾ ਜਡੇਜਾ ਨੂੰ ਦੱਸਿਆ ਹੈ।PunjabKesari
ਚਾਹਲ ਨੇ ਕਿਹਾ ਕਿ ਰਵਿੰਦਰ ਜਡੇਜਾ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ, ਫਿਰ ਭਾਵੇਂ ਬੱਲੇਬਾਜ਼ੀ ਹੋਵੇ ਜਾਂ ਗੇਂਦਬਾਜ਼ੀ ਜਾਂ ਫੀਲਡਿੰਗ। ਇਸ ਲਈ ਅੱਧੇ ਮੈਚ ਮੈਂ ਖੇਡਦਾ ਹਾਂ ਅਤੇ ਅੱਧੇ ਕੁਲਦੀਪ। ਚਾਹਲ ਨੇ ਹਾਲਾਂਕਿ ਕਿਹਾ ਕਿ ਵਿਅਸਤ ਘਰੇਲੂ ਪੱਧਰ ਤੋਂ ਬਾਅਦ 22 ਦਿਨ 'ਚ ਅੱਠ ਸੀਮਿਤ ਓਵਰਾਂ ਦੇ ਮੈਚ ਖੇਡਣ ਦਾ ਉਨ੍ਹਾਂ ਦੀ ਹਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।PunjabKesari


Related News