ਭਾਰਤੀ ਖਿਡਾਰੀਆਂ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਬ੍ਰਿਟੇਨ ਜਾ ਸਕਦੇ ਹਨ ਕੀਵੀ ਕ੍ਰਿਕਟਰ
Thursday, Apr 29, 2021 - 01:20 AM (IST)
ਆਕਲੈਂਡ- ਆਈ. ਪੀ. ਐੱਲ. ’ਚ ਖੇਡ ਰਹੇ ਨਿਊਜ਼ੀਲੈਂਡ ਦੇ ਕ੍ਰਿਕਟਰ ਜੂਨ ’ਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਭਾਰਤੀ ਕ੍ਰਿਕਟਰਾਂ ਨਾਲ ਇੰਗਲੈਂਡ ਜਾ ਸਕਦੇ ਹਨ ਕਿਉਂਕਿ ਸਖਤ ਇਕਾਂਤਵਾਸ ਨਿਯਮਾਂ ਕਾਰਣ ਉਨ੍ਹਾਂ ਦਾ ਆਪਣੇ ਦੇਸ਼ ਪਰਤ ਕੇ ਜਾਣਾ ਸੰਭਵ ਨਹੀਂ ਹੈ। ਕੇਨ ਵਿਲੀਅੰਮਸਨ, ਟਰੇਂਟ ਬੋਲਟ, ਕਾਇਲ ਜੇਮਿਸਨ ਅਤੇ ਮਿਸ਼ੇਲ ਸੇਂਟਨਰ ਨਿਊਜ਼ੀਲੈਂਡ ਦੇ ਉਨ੍ਹਾਂ 10 ਖਿਡਾਰੀਆਂ ’ਚੋਂ ਹਨ, ਜੋ ਆਈ. ਪੀ. ਐੱਲ. ਖੇਡ ਰਹੇ ਹਨ। ਨਿਊਜ਼ੀਲੈਂਡ ਨੇ 2 ਜੂਨ ਤੋਂ ਇੰਗਲੈਂਡ ’ਚ ਹੋਣ ਵਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ।
ਇਹ ਖ਼ਬਰ ਪੜ੍ਹੋ- ਕੋਹਲੀ ਟੀ-20 ਰੈਂਕਿੰਗ ’ਚ 5ਵੇਂ ਸਥਾਨ ’ਤੇ ਬਰਕਰਾਰ
ਭਾਰਤ ਖਿਲਾਫ 18 ਜੂਨ ਨੂੰ ਸਾਊਥੈਮਪਟਨ ’ਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ 15 ਮੈਂਬਰੀ ਟੀਮ ਚੁਣੀ ਜਾਵੇਗੀ। ਨਿਊਜ਼ੀਲੈਂਡ ਕ੍ਰਿਕਟ ਖਿਡਾਰੀਆਂ ਦੇ ਸੰਘ ਦੇ ਮੁਖ ਕਾਰਜਕਾਰੀ ਹੀਥ ਮਿਲਸ ਨੇ ਕਿਹਾ ਕਿ ਉਹ ਘਰ ਨਹੀਂ ਜਾ ਸਕਦੇ ਕਿਉਂਕਿ ਦੋ ਹਫਤੇ ਦੇ ਇਕਾਂਤਵਾਸ 'ਚ ਰਹਿਣਾ ਹੋਵੇਗਾ। ਉਹ ਰਾਊਂਡ ਰਾਬਿਨ ਦੌਰ ਤੱਕ ਭਾਰਤ 'ਚ ਹੀ ਹੈ। ਉਸ ਤੋਂ ਬਾਅਦ ਆਖਰੀ ਦੌਰ ਤੱਕ ਵੀ ਰਹਿ ਸਕਦੇ ਹਨ। ਬਹੁਤ ਉਡਾਣਾਂ ਵੀ ਨਹੀਂ ਹਨ ਤਾਂ ਵਾਪਸ ਜਾਣਾ ਅਸੰਭਵ ਹੈ। ਅਸੀਂ ਨਿਊਜ਼ੀਲੈਂਡ ਕ੍ਰਿਕਟ ਨਾਲ ਗੱਲ ਕਰ ਰਹੇ ਹਾਂ ਜੋ ਬੀ. ਸੀ. ਸੀ. ਆਈ. ਤੇ ਆਈ. ਸੀ. ਸੀ. ਦੇ ਸੰਪਰਕ 'ਚ ਹਾਂ।
ਇਹ ਖ਼ਬਰ ਪੜ੍ਹੋ- ਫੀਲਡਿੰਗ ’ਚ ਕਮੀ ਨਹੀਂ ਹੁੰਦੀ ਤਾਂ ਮੈਚ ਇੰਨਾ ਅੱਗੇ ਨਾ ਜਾਂਦਾ : ਵਿਰਾਟ ਕੋਹਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।