ਕ੍ਰਿਕਟ ਟੀਮ ਦੇ ਦੌਰੇ ਤੋਂ ਪਹਿਲਾਂ ਪਾਕਿਸਤਾਨ ਪਹੁੰਚਿਆ ਨਿਊਜ਼ੀਲੈਂਡ ਦਾ ਸੁਰੱਖਿਆ ਵਫ਼ਦ

Monday, Mar 04, 2024 - 03:48 PM (IST)

ਕ੍ਰਿਕਟ ਟੀਮ ਦੇ ਦੌਰੇ ਤੋਂ ਪਹਿਲਾਂ ਪਾਕਿਸਤਾਨ ਪਹੁੰਚਿਆ ਨਿਊਜ਼ੀਲੈਂਡ ਦਾ ਸੁਰੱਖਿਆ ਵਫ਼ਦ

ਲਾਹੌਰ— ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਇਕ ਵਫਦ ਅਪ੍ਰੈਲ 'ਚ ਹੋਣ ਵਾਲੀ ਟੀ-20 ਸੀਰੀਜ਼ ਲਈ ਪਾਕਿਸਤਾਨ ਦੌਰੇ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇੱਥੇ ਪਹੁੰਚ ਗਿਆ ਹੈ। ਇਸ ਵਫ਼ਦ ਵਿੱਚ ਨਿਊਜ਼ੀਲੈਂਡ ਕ੍ਰਿਕਟ ਦੇ ਦੋ ਮੈਂਬਰ ਅਤੇ ਇੱਕ ਸੁਤੰਤਰ ਸੁਰੱਖਿਆ ਮਾਹਰ ਸ਼ਾਮਲ ਹੈ।
ਇਹ ਵਫ਼ਦ ਲਾਹੌਰ, ਰਾਵਲਪਿੰਡੀ ਅਤੇ ਇਸਲਾਮਾਬਾਦ ਦਾ ਦੌਰਾ ਕਰਨ ਲਈ ਹਫਤੇ ਦੇ ਅੰਤ ਵਿੱਚ ਇੱਥੇ ਪਹੁੰਚਿਆ ਸੀ। ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਸੀਰੀਜ਼ ਅਪ੍ਰੈਲ 'ਚ ਲਾਹੌਰ ਅਤੇ ਰਾਵਲਪਿੰਡੀ 'ਚ ਖੇਡੀ ਜਾਵੇਗੀ। ਪਾਕਿਸਤਾਨ ਕ੍ਰਿਕਟ ਬੋਰਡ ਦੇ ਸੂਤਰਾਂ ਨੇ ਕਿਹਾ, 'ਸੁਰੱਖਿਆ ਵਫ਼ਦ ਮੈਚ ਸਥਾਨਾਂ ਅਤੇ ਉਨ੍ਹਾਂ ਹੋਟਲਾਂ ਦਾ ਦੌਰਾ ਕਰੇਗਾ ਜਿੱਥੇ ਟੀਮ ਰੁਕਣ ਵਾਲੀ ਹੈ। ਉਹ ਸਰਕਾਰ ਅਤੇ ਸੁਰੱਖਿਆ ਅਧਿਕਾਰੀਆਂ ਤੋਂ ਟੀਮ ਦੀ ਸੁਰੱਖਿਆ ਯੋਜਨਾ ਬਾਰੇ ਵੀ ਜਾਣਕਾਰੀ ਲੈਣਗੇ। ਵਫ਼ਦ ਵਿੱਚ ਨਿਊਜ਼ੀਲੈਂਡ ਪਲੇਅਰਜ਼ ਐਸੋਸੀਏਸ਼ਨ ਦੇ ਸੀ.ਈ.ਓ. ਵੀ ਸ਼ਾਮਲ ਹੈ।


author

Aarti dhillon

Content Editor

Related News