ਨੰਬਰ ਇਕ ਸਿਮੋਨਾ ਹਾਲੇਪ ਹਾਰਦੇ-ਹਾਰਦੇ ਬਚੀ

Friday, Jan 18, 2019 - 01:31 AM (IST)

ਨੰਬਰ ਇਕ ਸਿਮੋਨਾ ਹਾਲੇਪ ਹਾਰਦੇ-ਹਾਰਦੇ ਬਚੀ

ਮੈਲਬੋਰਨ- ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕਵਿਚ ਤੇ ਸਾਬਕਾ ਨੰਬਰ ਇਕ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਵੀਰਵਾਰ ਨੂੰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਦੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਜਦਕਿ ਨੰਬਰ ਇਕ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਅਮਰੀਕਾ ਦੀ ਸੋਫੀਆ ਕੇਨਿਨ ਨੂੰ ਹਰਾਉਣ ਲਈ ਕਾਫੀ ਪਸੀਨਾ ਵਹਾਉਣਾ ਪਿਆ। ਟਾਪ ਸੀਡ ਜੋਕੋਵਿਚ ਨੇ ਵਾਈਲਡ ਕਾਰਡਧਾਰੀ ਫਰਾਂਸ ਦੇ ਜੋ ਵਿਲਫ੍ਰੈੱਡ ਸੋਂਗਾ ਨੂੰ 2 ਘੰਟੇ ਚਾਰ ਮਿੰਟ ਵਿਚ 6-3, 7-5, 6-4 ਨਾਲ ਹਰਾਇਆ।  
24ਵੇਂ ਗ੍ਰੈਂਡ ਸਲੈਮ ਖਿਤਾਬ ਦੀ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਸਾਬਕਾ ਨੰਬਰ ਇਕ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਦੂਜੇ ਦੌਰ ਵਿਚ ਕੈਨੇਡਾ ਦੀ ਯੂਜਿਨੀ ਬੁਕਾਰਡ ਨੂੰ ਵੀਰਵਾਰ ਨੂੰ 6-2, 6-2 ਨਾਲ ਹਰਾਇਆ। ਹਾਲੇਪ ਨੇ ਕੇਨਿਨ ਨੂੰ 2 ਘੰਟੇ 31 ਮਿੰਟ ਦੇ ਸੰਘਰਸ਼ ਵਿਚ 6-3, 6-7, 6-4 ਨਾਲ ਹਰਾਇਆ। ਹਾਲੇਪ ਦਾ ਤੀਜੇ ਦੌਰ ਵਿਚ ਸਾਬਕਾ ਨੰਬਰ ਇਕ ਅਮਰੀਕਾ ਦੀ ਵੀਨਸ ਵਿਲੀਅਮਸ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਮੈਚ ਵਿਚ ਫਰਾਂਸ ਦੀ ਐਲਾਇਜ ਕਾਰਨੈੱਟ ਨੂੰ 6-3, 4-6, 6-0 ਨਾਲ ਹਰਾਇਆ। 
ਇਸ ਵਿਚਾਲੇ ਪੁਰਸ਼ ਵਰਗ ਵਿਚ ਅੱਠਵੀਂ ਸੀਡ ਜਾਪਾਨ ਦਾ ਕੇਈ ਨਿਸ਼ੀਕੋਰੀ ਪੰਜ ਸੈੱਟਾਂ ਵਿਚ ਆਪਣਾ ਮੁਕਾਬਲਾ ਜਿੱਤ ਕੇ ਤੀਜੇ ਦੌਰ ਵਿਚ ਪਹੁੰਚ ਗਿਆ, ਜਦਕਿ ਸੱਤਵੀਂ ਸੀਡ ਡੋਮਿਨਿਕ ਥਿਏਮ ਰਿਟਾਇਰ ਹੋ ਗਿਆ ਤੇ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਦੇ ਡੋਮਿਨਿਕ ਥਿਏਮ ਨੂੰ ਸੱਟ ਕਾਰਨ ਰਿਟਾਇਰ ਹੋਣਾ ਪਿਆ। ਹਾਲਾਂਕਿ ਜਦੋਂ ਉਹ ਮੈਚ ਵਿਚੋਂ ਬਾਹਰ ਹੋਇਆ, ਉਦੋਂ ਆਸਟਰੇਲੀਆ ਦੇ ਵਾਈਲਡ ਕਾਰਡ ਐਲੇਕਸ ਪਾਪੌਰਿਨ 7-5, 6-4, 2-0 ਨਾਲ ਅੱਗੇ ਸੀ। ਥਿਏਮ ਦੀ ਵਿਸ਼ਵ ਰੈਂਕਿੰਗ 8 ਹੈ। ਉਥੇ ਪਾਪੌਰਿਨ 149ਵੇਂ ਸਥਾਨ 'ਤੇ ਹੈ।


Related News