ਸੱਚ ਹੋਈ ਭਵਿੱਖਬਾਣੀ, ‘2’ ਅੰਕ ਨੇ ਰੰਗ ਦਿਖਾਇਆ, ਧਾਕੜ ਟੀਮਾਂ ਹੋਈਆਂ ਫੀਫਾ ਵਿਸ਼ਵ ਕੱਪ ’ਚੋਂ ਬਾਹਰ
Sunday, Dec 11, 2022 - 02:06 AM (IST)
ਜਲੰਧਰ (ਵਿਸ਼ੇਸ਼)– ‘2’ ਅੰਕ ਤੇ ਕਾਲਸਰਪ ਯੋਗ ਦੇ ਗ਼ਲਤ ਮਹੂਰਤ ਨੇ ਆਪਣਾ ‘ਰੰਗ’ ਦਿਖਾ ਦਿੱਤਾ ਹੈ। ‘ਜਗ ਬਾਣੀ’ ’ਚ 29 ਨਵੰਬਰ 2022 ਨੂੰ ਛਪੀ ਪੰਡਿਤ ਰਾਜੀਵ ਸ਼ਰਮਾ ‘ਸ਼ੂਰ’ ਦੀ ਭਵਿੱਖਬਾਣੀ ਸੱਚ ਸਾਬਤ ਹੋਈ, ਜਿਸ ’ਚ ਫੀਫਾ ਵਿਸ਼ਵ ਕੱਪ ਫੁੱਟਬਾਲ ਵਿਚ ਧਾਕੜ ਟੀਮਾਂ ਦੇ ਬਾਹਰ ਹੋਣ ਬਾਰੇ ਕਿਹਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ ਵਾਹਨ ਫਿੱਟਨੈੱਸ ਸਰਟੀਫਿਕੇਟ ਘਪਲੇ ’ਚ ਸ਼ਾਮਲ ਇਕ ਹੋਰ ਏਜੰਟ ਨੂੰ ਕੀਤਾ ਕਾਬੂ
ਪਹਿਲਾਂ ਜਰਮਨੀ, ਸਪੇਨ, ਬੈਲਜੀਅਮ, 5 ਵਾਰ ਦੀ ਚੈਂਪੀਅਨ ਬ੍ਰਾਜ਼ੀਲ ਤੇ ਪੁਰਤਗਾਲ ਵਿਸ਼ਵ ਕੱਪ ’ਚ ਬਾਹਰ ਹੋ ਗਏ ਹਨ। ਅਰਜਨਟੀਨਾ ਦੀ ਟੀਮ ਹਾਲਾਂਕਿ ਬਹੁਤ ਹੀ ਮੁਸ਼ਕਿਲ ਨਾਲ ਕੁਆਰਟਰ ਫਾਈਨਲ ਜਿੱਤ ਸਕੀ। ਪੰਡਿਤ ਰਾਜੀਵ ਸ਼ਰਮਾ ‘ਸ਼ੂਰ’ ਦਾ ਕਹਿਣਾ ਹੈ ਕਿ ਅਜੇ ਹੋਰ ਉਲਟਫੇਰ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਹਿਮਾਚਲ ਦੇ ਨਵੇਂ CM ਬਣੇ ਸੁਖਵਿੰਦਰ ਸੁੱਖੂ, ਉਪ ਮੁੱਖ ਮੰਤਰੀ ਦੇ ਨਾਂ ਦਾ ਵੀ ਹੋਇਆ ਐਲਾਨ