ਹੁਣ ਇਸ ਧਾਕੜ ਗੇਂਦਬਾਜ਼ ਦਾ ਟੈਸਟ ਕਰੀਅਰ ਹੋਵੇਗਾ ਖਤਮ ! ਇੰਗਲੈਂਡ ਦੌਰੇ ਤੋਂ ਪਹਿਲਾਂ ਆ ਸਕਦਾ ਹੈ ਵੱਡਾ ਫੈਸਲਾ
Friday, May 23, 2025 - 10:49 AM (IST)

ਸਪੋਰਟਸ ਡੈਸਕ– ਟੀਮ ਇੰਡੀਆ ਲਈ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਹਾਲ ਹੀ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ, ਹੁਣ ਲੱਗਦਾ ਹੈ ਕਿ ਤੇਜ਼ ਗੇਂਦਬਾਜ਼ ਮੋਹਮਦ ਸ਼ਮੀ ਦਾ ਵੀ ਟੈਸਟ ਕਰੀਅਰ ਖਤਰੇ 'ਚ ਹੈ। BCCI ਜਲਦ ਇੰਗਲੈਂਡ ਦੌਰੇ ਲਈ ਟੀਮ ਚੁਣੇਗੀ ਪਰ ਸ਼ਮੀ ਦੀ ਚੋਣ ਨਹੀਂ ਹੋਣ ਦੀ ਸੰਭਾਵਨਾ ਹੈ।
ਮੋਹਮਦ ਸ਼ਮੀ ਕਿਉਂ ਨਹੀਂ ਹੋਣਗੇ ਸਕੁਆਡ ਦਾ ਹਿੱਸਾ
BCCI ਦੀ ਮੈਡੀਕਲ ਟੀਮ ਨੇ ਦੱਸਿਆ ਹੈ ਕਿ 34 ਸਾਲਾ ਸ਼ਮੀ ਹਾਲੇ ਤਕ ਲੰਬੇ ਸਪੈਲ ਸੁੱਟਣ ਲਈ ਪੂਰੀ ਤਰ੍ਹਾਂ ਫਿਟ ਨਹੀਂ ਹਨ। ਉਹ ਪੰਜ ਟੈਸਟ ਮੈਚਾਂ ਦੀ ਲੰਬੀ ਸੀਰੀਜ਼ ਵਿੱਚ ਸਾਰੀ ਗੇਂਦਬਾਜ਼ੀ ਨਹੀਂ ਕਰ ਸਕਣਗੇ। ਇਸੇ ਲਈ BCCI ਉਹਨਾਂ ਨੂੰ ਇੰਗਲੈਂਡ ਨਹੀਂ ਲੈ ਜਾਣਾ ਚਾਹੁੰਦੀ। ਇਕ ਦੀ ਰਿਪੋਰਟ ਅਨੁਸਾਰ ਸੈਲੈਕਟਰਸ ਸਿਰਫ਼ ਐਸੇ ਗੇਂਦਬਾਜ਼ਾਂ ਨੂੰ ਟੀਮ ਵਿੱਚ ਚਾਹੁੰਦੇ ਹਨ ਜੋ ਲੰਬੇ ਸਪੈਲ ਵਿਚ ਵੀ ਦਬਾਅ ਬਣਾਈ ਰੱਖ ਸਕਣ। “ਸ਼ਮੀ T20 ਵਿੱਚ ਸਿਰਫ਼ 4 ਓਵਰ ਸੁੱਟ ਰਹੇ ਹਨ। ਪਰ ਟੈਸਟ ਵਿੱਚ ਇਕ ਦਿਨ ਵਿੱਚ 15-20 ਓਵਰ ਕਰਨੇ ਪੈਂਦੇ ਹਨ। ਇੰਗਲੈਂਡ ਦੀ ਮੌਸਮ ਤੇ ਪਿੱਚਾਂ 'ਚ ਸਹਿਣਸ਼ੀਲਤਾ ਜ਼ਰੂਰੀ ਹੈ।”
ਇਹ ਵੀ ਪੜ੍ਹੋ...Gold ਖ਼ਰੀਦਣ ਵਾਲਿਆਂ ਨੂੰ ਲੱਗਾ ਝਟਕਾ, ਸੋਨੇ-ਚਾਂਦੀ ਦੀਆਂ ਕੀਮਤਾਂ ਫਿਰ ਚੜ੍ਹੀਆਂ
ਸ਼ਮੀ ਦਾ ਟੈਸਟ ਕਰੀਅਰ ਹੋ ਸਕਦਾ ਹੈ ਖਤਮ?
ਮੋਹਮਦ ਸ਼ਮੀ ਨੇ ਆਖਰੀ ਟੈਸਟ ਜੂਨ 2023 ਵਿੱਚ ਆਸਟ੍ਰੇਲੀਆ ਵਿਰੁੱਧ ਖੇਡਿਆ ਸੀ।
ਵਨਡੇ ਵਿਸ਼ਵਕੱਪ 2023 ਤੋਂ ਬਾਅਦ ਉਹ ਲੰਬੇ ਸਮੇਂ ਲਈ ਇੰਜਰੀ ਕਾਰਨ ਬਾਹਰ ਰਹੇ।
IPL 2025 ਵਿੱਚ ਵੀ ਉਹਨਾ ਦਾ ਪ੍ਰਦਰਸ਼ਨ ਨਿਰਾਸ਼ਜਨਕ ਰਿਹਾ – 9 ਮੈਚਾਂ 'ਚ ਸਿਰਫ਼ 6 ਵਿਕਟਾਂ।
ਉਨ੍ਹਾਂ ਦੀ ਇਕਾਨੋਮੀ ਰੇਟ 11.23 ਰਹੀ, ਜੋ ਕਿ ਟੈਸਟ ਲਈ ਚਿੰਤਾਜਨਕ ਗੱਲ ਹੈ।
ਇਹ ਵੀ ਪੜ੍ਹੋ...https://jagbani.punjabkesari.in/business/news/before-filing-itr--do-these-two-things-1567051
ਯੁਵਾ ਖਿਡਾਰੀ ਤੇ ਨਵੀਂ ਟੀਮ ਦੀ ਤਿਆਰੀ
BCCI ਹੁਣ ਨਵੇਂ ਅਤੇ ਫਿਟ ਖਿਡਾਰੀਆਂ ਨਾਲ ਟੀਮ ਬਣਾਉਣ ਦੀ ਯੋਜਨਾ 'ਚ ਹੈ। ਰੋਹਿਤ, ਕੋਹਲੀ ਅਤੇ ਅਸ਼ਵਿਨ ਵਾਂਗ ਹੀ ਸ਼ਮੀ ਵੀ ਇਸ ਨਵੀਂ ਦਿਸ਼ਾ ਦਾ ਅਗਲਾ ਨਿਸ਼ਾਨ ਬਣ ਸਕਦੇ ਹਨ। ਜੇਕਰ ਸ਼ਮੀ ਨੂੰ ਇੰਗਲੈਂਡ ਦੌਰੇ ਤੋਂ ਹਟਾ ਦਿੱਤਾ ਜਾਂਦਾ ਹੈ, ਤਾਂ ਉਨ੍ਹਾਂ ਦੀ ਟੈਸਟ ਟੀਮ ਵਿੱਚ ਵਾਪਸੀ ਬਹੁਤ ਔਖੀ ਹੋ ਸਕਦੀ ਹੈ। ਇਹਨਾਂ ਬਦਲਾਅ ਨਾਲ ਭਾਰਤੀ ਟੈਸਟ ਕ੍ਰਿਕਟ ਵਿੱਚ ਇਕ ਨਵਾਂ ਦੌਰ ਸ਼ੁਰੂ ਹੋਣ ਵਾਲਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8