ਹੁਣ ਹੇਲਗਾ ਲਵਕਾਟੀ ਨੂੰ ਛੱਡ ਕੇ ਸ਼ੇਨਨ ਦਾ ਦੀਵਾਨਾ ਹੋਇਆ ਫੁੱਟਬਾਲਰ ਰੋਡ੍ਰਿਗਜ਼

Tuesday, May 21, 2019 - 10:24 PM (IST)

ਹੁਣ ਹੇਲਗਾ ਲਵਕਾਟੀ ਨੂੰ ਛੱਡ ਕੇ ਸ਼ੇਨਨ ਦਾ ਦੀਵਾਨਾ ਹੋਇਆ ਫੁੱਟਬਾਲਰ ਰੋਡ੍ਰਿਗਜ਼

ਜਲੰਧਰ - ਕੋਲੰਬੀਆ ਦੇ ਸਟਾਰ ਫੁੱਟਬਾਲਰ ਜੇਮਸ ਰੋਡ੍ਰਿਗਜ਼ ਨੇ ਆਖਿਰਕਾਰ ਮਾਡਲ ਸ਼ੇਨਨ ਡੀ ਲਾਮਾ ਨਾਲ ਆਪਣੀਆਂ ਡੇਟਿੰਗ ਦੀਆਂ ਖਬਰਾਂ ਨੂੰ ਮੰਨ ਲਿਆ ਹੈ। ਬੀਤੇ ਦਿਨੀਂ ਜੇਮਸ ਨੇ ਬਾਇਰਨ ਮਿਊਨਿਖ ਟਾਈਟਲ ਜਿੱਤਣ ਤੋਂ ਬਾਅਦ ਸ਼ੇਨਨ ਦੇ ਨਾਲ ਫੋਟੋਆਂ ਖਿਚਵਾ ਕੇ ਇਹ ਮੰਨ ਲਿਆ ਹੈ ਕਿ ਉਹ ਵੈਨੇਜ਼ੁਏਲਾ ਮੂਲ ਦੀ ਇਸ ਮਾਡਲ ਨੂੰ ਡੇਟ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੇਨਨ ਬੀਤੀ ਜਨਵਰੀ ਤੋਂ ਹੀ ਜੇਮਸ ਦੇ ਨਾਲ ਹੈ। ਹਾਲਾਂਕਿ ਪਹਿਲਾਂ ਜੇਮਸ ਸ਼ੇਨਨ ਦੇ ਨਾਲ ਡੇਟਿੰਗ ਦੀਆਂ ਖਬਰਾਂ ਤੋਂ ਸਾਫ ਇਨਕਾਰ ਵੀ ਕਰਦਾ ਰਿਹਾ ਸੀ। 

PunjabKesariPunjabKesari
27 ਸਾਲਾ ਜੇਮਸ ਆਪਣੀ ਰੁਮਾਨੀ ਲਾਈਫ ਕਾਰਨ ਕਈ ਵਾਰ ਵਿਵਾਦਾਂ ਵਿਚ ਰਹਿ ਚੁੱਕਾ ਹੈ। ਫੀਫਾ ਵਿਸ਼ਵ ਕੱਪ 2018 ਦੌਰਾਨ ਜੇਮਸ ਨੂੰ ਲਿੰਗਰੀ ਮਾਡਲ ਹੇਲਗਾ ਲਵਕਾਟੀ ਦੇ ਨਾਲ ਦੇਖਿਆ ਗਿਆ ਸੀ। ਵਿਸ਼ਵ ਕੱਪ ਵਿਚ ਜੇਮਸ ਦਾ ਪ੍ਰਦਰਸ਼ਨ ਜਦੋਂ ਚੰਗਾ ਨਹੀਂ ਰਿਹਾ ਸੀ ਤਾਂ ਪ੍ਰਸ਼ੰਸਕਾਂ ਨੇ ਹੇਲਗਾ ਦੇ ਨਾਲ ਜੇਮਸ ਨੂੰ ਕਾਫੀ ਖਰੀਆਂ-ਖਰੀਆਂ ਸੁਣਾਈਆਂ ਸਨ। 

PunjabKesariPunjabKesari
ਸੋਸ਼ਲ ਮੀਡੀਆ 'ਤੇ ਕਿਹਾ ਗਿਆ ਸੀ ਕਿ ਪ੍ਰੇਮਿਕਾ ਦੇ ਚੱਕਰ ਵਿਚ ਜੇਮਸ ਨੇ ਵਿਸ਼ਵ ਕੱਪ ਨੂੰ ਹਲਕੇ ਵਿਚ ਲਿਆ, ਜਿਸ ਕਾਰਨ ਉਸ ਦੀ ਟੀਮ ਵਿਸ਼ਵ ਕੱਪ 'ਚੋਂ ਬਾਹਰ ਹੋ ਗਈ। ਹੇਲਗਾ ਉਹੀ ਮਾਡਲ ਹੈ, ਜਿਸ ਕਾਰਨ ਜੇਮਸ ਨੇ ਆਪਣੀ ਪਾਰਟਨਰ ਡੇਨੀਅਲ ਓਸਪਿਨਾ ਨਾਲੋਂ ਨਾਤਾ ਤੋੜ ਲਿਆ ਸੀ। ਡੇਨੀਅਲ ਜੇਮਸ ਦੇ ਹੀ ਟੀਮ ਮੇਟ ਡੇਵਿਡ ਓਸਪਿਨਾ ਦੀ ਭੈਣ ਸੀ। ਦੋਵਾਂ ਦੀ ਇਕ ਬੇਟੀ ਵੀ ਹੈ। ਜੇਮਸ ਅਤੇ ਡੇਨੀਅਲ ਨੇ ਫਰਵਰੀ 2017 ਵਿਚ ਤਲਾਕ ਲਿਆ ਸੀ। ਹੁਣ ਜਦੋਂ ਹੇਲਗਾ ਵੀ ਜੇਮਸ ਦੀ ਜ਼ਿੰਦਗੀ ਵਿਚ ਨਹੀਂ ਰਹੀ ਤਾਂ ਅਜਿਹੀ ਹਾਲਤ ਵਿਚ ਇਸ ਸਟਾਰ ਫੁੱਟਬਾਲਰ ਨੇ ਨਵੀਂ ਗਰਲਫ੍ਰੈਂਡ ਬਣਾ ਕੇ ਦੱਸ ਦਿੱਤਾ ਹੈ ਕਿ ਉਹ ਜਿਸ ਤਰ੍ਹਾਂ ਦਾ ਹੈ, ਉਸੇ ਤਰ੍ਹਾਂ ਦਾ ਹੀ ਰਹੇਗਾ।

PunjabKesariPunjabKesariPunjabKesari


author

Gurdeep Singh

Content Editor

Related News