ਨੋਵਾਕ ਜੋਕੋਵਿਚ ਨੂੰ ਇਸ ਗਲਤੀ ’ਤੇ ਮਿਲੀ ਚਿਤਾਵਨੀ

09/21/2020 11:35:44 PM

ਰੋਮ- ਅਮਰੀਕੀ ਓਪਨ ’ਚ ਆਪਾ ਖੋਹ ਕੇ ਵਿਚਾਲੇ ਹੀ ਬਾਹਰ ਹੋਣ ਦੇ 2 ਹਫਤੇ ਬਾਅਦ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਇਟਾਲੀਅਨ ਓਪਨ ਸੈਮੀਫਾਈਨਲ ’ਚ ਵੀ ਚਿਤਾਵਨੀ ਦਿੱਤੀ ਗਈ। ਜੋਕੋਵਿਚ ਨੂੰ ਕੈਸਪਰ ਰੂਡ ਦੇ ਵਿਰੁੱਧ 7-5, 6-3 ਤੋਂ ਮਿਲੀ ਜਿੱਤ ਦੇ ਵਿਚ ਚਿਤਾਵਨੀ ਦਿੱਤੀ ਗਈ ਜਦੋਂ ਦੂਜੇ ਸੈੱਟ ਦੇ ਤੀਜੇ ਗੇਮ ’ਚ ਚੇਅਰ ਅੰਪਾਇਰ ਨਾਲ ਉਸਦੀ ਬਹਿਸ ਹੋ ਗਈ ਸੀ।
ਜੋਕੋਵਿਚ ਨੇ ਕਿਹਾ ਮੈਨੂੰ ਚਿਤਾਵਨੀ ਮਿਲਣੀ ਚਾਹੀਦੀ ਸੀ। ਮੇਰੀ ਭਾਸ਼ਾ ਖਰਾਬ ਸੀ। ਚੇਅਰ ਅੰਪਾਇਰ ਤੋਂ ਮੇਰੇ ਪਿਛਲੇ ਕੁਝ ਸਮੇਂ ’ਚ ਵਿਵਾਦ ਰਹੇ ਹਨ। ਕਈ ਬਾਰ ਕੋਰਟ ’ਤੇ ਅਜਿਹਾ ਹੋ ਜਾਂਦਾ ਹੈ। 


Gurdeep Singh

Content Editor

Related News