ਜੋਕੋਵਿਚ ਨੂੰ ਲੈਅ ਹਾਸਲ ਕਰਨ ''ਚ ਲਗ ਜਾਵੇਗਾ ਇਕ ਸਾਲ : ਜਾਇਲਸ ਮੁਲਰ
Tuesday, Apr 30, 2019 - 03:40 PM (IST)

ਨਵੀਂ ਦਿੱਲੀ— ਇੰਡੀਅਨ ਵੇਲਸ ਟੂਰਨਾਮੈਂਟ ਦੇ ਤੀਜੇ ਗੇੜ ਤੋਂ ਬਾਹਰ ਹੋਏ ਨੋਵਾਕ ਜੋਕੋਵਿਚ ਦੀ ਤਕਨੀਕ 'ਤੇ ਸਾਬਕਾ ਟੈਨਿਸ ਖਿਡਾਰੀ ਜਾਇਲਸ ਮੁਲਰ ਨੇ ਸਵਾਲ ਚੁੱਕੇ ਹਨ। 2018 'ਚ ਟੈਨਿਸ ਤੋਂ ਸੰਨਿਆਸ ਲੈ ਚੁੱਕੇ ਮੁਲਰ ਨੇ ਕਿਹਾ ਕਿ ਜੋਕੋਵਿਚ ਨੇ ਜਨਵਰੀ 'ਚ ਹੀ ਆਸਟਰੇਲੀਆ ਓਪਨ ਦੇ ਰੂਪ 'ਚ ਆਪਣਾ 15ਵਾਂ ਗ੍ਰੈਂਡ ਸਲੈਮ ਜਿੱਤਿਆ ਸੀ। ਪਰ ਇਸ ਤੋਂ ਬਾਅਦ ਉਨ੍ਹਾਂ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਹੈ। ਸੱਟ ਕਾਰਨ ਲਗਭਗ ਡੇਢ ਹਫਤੇ ਤੋਂ ਉਹ ਟੈਨਿਸ ਤੋਂ ਦੂਰ ਰਹੇ। ਜੇਕੋਵਿਚ ਦੀ ਖੇਡ 'ਚ ਵੱਡਾ ਬਦਲਾਅ ਆਇਆ ਹੈ। ਮੁਲਰ ਨੂੰ ਲਗਦਾ ਹੈ ਕਿ ਜੋਕੋਵਿਚ ਨੂੰ ਆਪਣੀ ਲੈਅ ਫੜਨ 'ਚ ਘੱਟੋ-ਘੱਟ ਇਕ ਸਾਲ ਲੱਗ ਜਾਵੇਗਾ। ਮੁਲਰ ਨੇ ਕਿਹਾ ਕਿ ਇਸ ਨਾਲ ਜੋਕੋਵਿਚ ਨੂੰ ਰੋਜਰ ਫੈਡਰਰ ਦੇ 20 ਗ੍ਰੈਂਡ ਸਲੈਮ ਦਾ ਰਿਕਾਰਡ ਤੋੜਨ 'ਚ ਵੀ ਮੁਸ਼ਕਲ ਆਵੇਗੀ।
ਮੁਲਰ ਨੇ ਕਿਹਾ- ਮੈਨੂੰ ਲੱਗਾ ਕਿ ਜਿਸ ਤਰ੍ਹਾਂ ਨਾਲ ਜੋਕੋਵਿਚ ਸਾਲ ਦੀ ਸ਼ੁਰੂਆਤ 'ਚ ਖੇਡ ਰਹੇ ਸਨ, ਉਨ੍ਹਾਂ ਨੂੰ ਸ਼ਾਇਦ ਇਕ ਹੋਰ ਸਾਲ ਲਗ ਜਾਵੇ ਜਿਸ ਨਾਲ ਉਹ ਬੀਤੇ ਸਮੇਂ ਦੀ ਆਪਣੀ ਲੈਅ ਵਾਪਸ ਪ੍ਰਾਪਤ ਕਰ ਲੈਗਣਗੇ। ਉਹ ਇੰਡੀਅਨ ਵੇਲਸ ਅਤੇ ਮਿਆਮੀ 'ਚ ਸੰਘਰਸ਼ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ- ਜੋਕੋਵਿਚ ਮੈਨੂੰ ਕੋਰਟ 'ਚ ਬਹੁਤ ਹਾਂ-ਪੱਖੀ ਨਹੀਂ ਲੱਗੇ। ਉਨ੍ਹਾਂ 'ਚ ਹਾਂ ਪੱਖੀ ਊਰਜਾ ਜਾਂ ਹਾਂ ਪੱਖੀ ਨਜ਼ਰੀਆ ਨਹੀਂ ਦਿਸ ਰਿਹਾ। ਇਹ ਮੈਨੂੰ ਕੁਝ ਸਾਲ ਪਹਿਲਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਉਸ ਦੇ ਕੋਲ ਇਕ ਹੀ ਚੀਜ਼ ਸੀ। ਜਦੋਂ ਉਸ ਨੇ 2016 'ਚ ਫ੍ਰੈਂਚ ਓਪਨ ਜਿੱਤਿਆ ਸੀ।