ATP : ਨੋਵਾਕ ਜੋਕੋਵਿਚ ਦੇ ਨੰਬਰ 1 ਰੈਂਕਿੰਗ ਦੇ 250 ਹਫਤੇ ਪੂਰੇ

Monday, May 06, 2019 - 02:15 PM (IST)

ATP : ਨੋਵਾਕ ਜੋਕੋਵਿਚ ਦੇ ਨੰਬਰ 1 ਰੈਂਕਿੰਗ ਦੇ 250 ਹਫਤੇ ਪੂਰੇ

ਜਲੰਧਰ : ਸਰਬੀਆ ਦੇ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੇ ਏ. ਟੀ. ਪੀ. ਰੈਂਕਿੰਗ 'ਤੇ ਰਹਿਣ ਦੇ 250 ਹਫਤੇ ਪੂਰੇ ਹੋ ਗਏ ਹਨ। ਹੁਣ ਉਹ ਸਭ ਤੋਂ ਲੰਬੇ ਸਮੇਂ ਤੱਕ ਨੰਬਰ ਕਿ 'ਤੇ ਰਹਿਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ 5ਵੇਂ ਨੰਬਰ 'ਤੇ ਆ ਗਏ ਹਨ। 

ਨੰਬਰ 1 ਪਲੇਅਰ                              ਕੁੱਲ ਹਫਤੇ                 ਲੰਬੀ ਲਕੀਰ
ਰੋਜਰ ਫੈਡਰਰ                                   310                        237 ਹਫਤੇ
ਪੀਟ ਸੰਪਰਾਸ                                    286                       102 ਹਫ਼ਤੇ
ਇਵਾਨ ਲੈਂਡਲ                                    270                       157 ਹਫ਼ਤੇ
ਜਿੰਮੀ ਕੋਨਰਸ                                   268                        160 ਹਫ਼ਤੇ
ਨੋਵਾਕ ਜੋਕੋਵਿਚ                                 250                        122 ਹਫ਼ਤੇ

ਅੱਜ, ਜੋਕੋਵਿਚ 3 ਸਿੱਧੇ ਗ੍ਰੈਂਡ ਸਲੈਮ ਚੈਂਪੀਅਨਸ਼ਿਪ ਜਿੱਤਣ ਵਾਲੇ ਖਿਡਾਰੀ ਹਨ। ਇਸ ਦੇ ਨਾਲ ਉਹ 1990 ਤੋਂ ਬਾਅਦ ਸਾਰੇ 9 ਏ. ਟੀ. ਪੀ. ਮਾਸਟਰਸ ਪੱਧਰ ਦੇ ਖਿਤਾਬ ਜਿੱਤਣ ਵਾਲੇ ਇਕਲੌਤੇ ਖਿਡਾਰੀ ਹਨ। ਉਸ ਦੇ ਸਮਰਪਣ ਅਤੇ ਜਨੂਨ ਨੇ ਉਸ ਨੂੰ ਖੇਡ ਦੇ ਧਾਕੜਾ ਵਿਚਾਲੇ ਉੱਚਾ ਸਥਾਨ ਦਿੱਤਾ ਹੈ। ਜੋਕੋਵਿਚ ਦੇ ਨਾਂ ਹੁਣ ਤੱਕ 311-43 (.879) ਮੈਚ ਰਿਕਾਰਡ ਜੁੜ ਗਿਆ ਹੈ। ਚੋਟੀ 10 ਵਿਰੋਧੀਆਂ ਖਿਲਾਫ ਉਸਦਾ ਰਿਕਾਰਡ 102-25 ਹੈ। ਉਸ ਨੇ ਪਿਛਲੇ ਸਾਲ 43 ਵਿਚੋਂ 31 ਫਾਈਨਲ ਜਿੱਤੇ ਹਨ।


author

Ranjit

Content Editor

Related News