ATP ਫਾਈਨਲਸ ਨਾਲ ਸਾਲ ਦੇ ਅੰਤ ''ਚ ਬਾਦਸ਼ਾਹਤ ਕਾਇਮ ਰੱਖਣ ਉਤਰਨਗੇ ਜੋਕੋਵਿਚ ਅਤੇ ਨਡਾਲ
Friday, Nov 08, 2019 - 11:57 AM (IST)

ਸਪੋਰਟਸ ਡੈਸਕ— ਨੋਵਾਕ ਜੋਕੋਵਿਚ ਏ. ਟੀ. ਪੀ. ਫਾਈਨਲਸ 'ਚ ਰੋਜਰ ਫੈਡਰਰ ਦੇ ਰਿਕਾਰਡ 6 ਖਿਤਾਬ ਦੀ ਬਰਾਬਰੀ ਕਰਕੇ ਅਤੇ ਰਾਫੇਲ ਨਡਾਲ ਨੂੰ ਨੰਬਰ ਇਕ ਰੈਂਕਿੰਗ ਤੋਂ ਹਟਾ ਕੇ ਇਸ ਸੈਸ਼ਨ ਦਾ ਸ਼ਾਨਦਾਰ ਅੰਤ ਕਰ ਸਕਦੇ ਹਨ। ਜਰਮਨੀ ਦੇ ਅਲੇਕਸਾਂਦਰ ਜਵੇਰੇਵ ਨੇ ਪਿਛਲੇ ਸਾਲ ਏ. ਟੀ. ਪੀ. ਫਾਈਨਲ ਦੇ ਖਿਤਾਬੀ ਮੁਕਾਬਲੇ 'ਚ ਜੋਕੋਵਿਚ ਨੂੰ ਹਰਾ ਦਿੱਤਾ ਸੀ ਪਰ ਇਹ ਸਰਬੀਆਈ ਟੈਨਿਸ ਦਿੱਗਜ ਇਸ ਸਾਲ ਦੇ ਅੰਤ 'ਚ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਸ਼ੁਰੂਆਤ ਕਰੇਗਾ।
ਜੋਕੋਵਿਚ ਅਤੇ ਨਡਾਲ ਨੇ ਮਿਲ ਕੇ ਇਸ ਸਾਲ ਦੇ ਚਾਰੇ ਗ੍ਰੈਂਡਸਲੈਮ ਜਿੱਤੇ ਅਤੇ ਅਗਲੀ ਪੀੜ੍ਹੀ ਨੂੰ ਆਪਣੀ ਬਾਦਸ਼ਾਹਤ ਨਹੀਂ ਜਮਾਉਣ ਦਿੱਤੀ। ਨਡਾਲ ਨੇ ਹੁਣ ਤਕ ਏ. ਟੀ. ਪੀ. ਫਾਈਨਲਸ ਦਾ ਖ਼ਿ ਤਾਬ ਨਹੀਂ ਜਿੱਤਿਆ ਹੈ ਪਰ ਉਨ੍ਹਾਂ ਨੇ ਆਪਣੇ ਵਿਰੋਧੀ ਖਿਡਾਰੀ ਨੂੰ ਇਸ ਹਫਤੇ ਨੰਬਰ ਇਕ ਰੈਂਕਿੰਗ ਤੋਂ ਹਟਾ ਦਿੱਤਾ ਸੀ ਅਤੇ ਉਹ ਉਮੀਦ ਕਰ ਰਹੇ ਹਨ ਕਿ ਸਾਲ ਦੇ ਅੰਤ 'ਚ ਵੀ ਉਹ ਚੋਟੀ 'ਤੇ ਕਾਬਜ ਰਹਿਣਗੇ। ਟੂਰਨਾਮੈਂਟ ਤੋਂ ਪਹਿਲਾਂ ਸੱਟ ਉਨ੍ਹਾਂ ਲਈ ਪਰੇਸ਼ਾਨੀ ਦਾ ਕਾਰਨ ਬਣੀ ਹੈ। ਜ਼ਿਕਰਯੋਗ ਹੈ ਕਿ ਫੈਡਰਰ, ਨਡਾਲ ਅਤੇ ਜੋਕੋਵਿਚ ਨੂੰ ਚੋਟੀ ਦੀ ਰੈਂਕਿੰਗ ਦਿੱਤੀ ਗਈ ਹੈ ਅਤੇ ਉਹ 2007 ਦੇ ਬਾਅਦ ਪਹਿਲੀ ਵਾਰ ਇਕੱਠਿਆਂ ਏ. ਟੀ. ਪੀ. ਫਾਈਨਲਸ 'ਚ ਖੇਡਣਗੇ।