ਆਸਟਰੇਲੀਅਨ ਓਪਨ ''ਚ 10 ਫ਼ੀਸਦੀ ਦਰਸ਼ਕਾਂ ਦਾ ਆਉਣਾ ਵੀ ਵੱਡੀ ਗੱਲ : ਜੋਕੋਵਿਚ
Saturday, Nov 21, 2020 - 07:19 PM (IST)
ਸਪੋਰਟਸ ਡੈਸਕ— ਸੈਸ਼ਨ ਦੇ ਆਖ਼ਰੀ ਟੈਨਿਸ ਟੂਰਨਾਮੈਂਟ ਏ. ਟੀ. ਪੀ. ਵਰਲਡ ਟੂਰ ਫਾਈਨਲਸ ਦੇ ਸੈਮੀਫ਼ਾਈਨਲ 'ਚ ਨੌਵੀਂ ਵਾਰ ਪਹੁੰਚ ਸਕੇ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਕਿਹਾ ਕਿ ਜੇਕਰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ 'ਚ 10 ਫ਼ੀਸਦੀ ਦਰਸ਼ਕ ਵੀ ਮੈਦਾਨ 'ਚ ਖੇਡ ਦੇਖਣ ਪਹੁੰਚਦੇ ਹਨ ਤਾਂ ਇਹ ਵੱਡੀ ਗੱਲ ਹੋਵੇਗੀ।
ਇਹ ਵੀ ਪੜ੍ਹੋ : AUS ਦੌਰੇ ਤੋਂ ਪਹਿਲਾਂ ਮੁਹੰਮਦ ਸ਼ੰਮੀ ਨੇ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਦਿੱਤਾ ਇਹ ਬਿਆਨ
ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਲੱਗੇ ਲਾਕਡਾਊਨ ਦੇ ਦੌਰਾਨ ਜ਼ਿਆਦਾਤਰ ਵੱਡੇ ਟੂਰਨਾਮੈਂਟ ਦਾ ਆਯੋਜਨ ਲਗਭਗ ਖ਼ਾਲੀ ਮੈਦਾਨ 'ਚ ਹੋਇਆ ਹੈ। ਜੋਕੋਵਿਚ ਨੇ ਕਿਹਾ, ''ਮੈਂ ਸੁਣਿਆ ਹੈ ਕਿ ਆਸਟਰੇਲੀਅਨ ਓਪਨ ਟੂਰਨਾਮੈਂਟ ਦੇ ਆਯੋਜਕ 50 ਫ਼ੀਸਦੀ ਲੋਕਾਂ ਨੂੰ ਸਟੇਡੀਅਮ 'ਚ ਪ੍ਰਵੇਸ਼ ਦੇਣ ਦੀ ਗੱਲ ਕਰ ਰਹੇ ਹਨ।''
ਇਹ ਵੀ ਪੜ੍ਹੋ : ਸਹਿਵਾਗ ਵਲੋਂ '10 ਕਰੋੜ ਦਾ ਚੀਅਰਲੀਡਰ' ਕਹਿਣ 'ਤੇ ਭੜਕੇ ਮੈਕਸਵੇਲ, ਦਿੱਤਾ ਮੋੜਵਾਂ ਜਵਾਬ
ਉਨ੍ਹਾਂ ਕਿਹਾ, ''ਦਰਸ਼ਕਾਂ ਦੇ ਮੈਦਾਨ 'ਚ ਹੋਣ ਨਾਲ ਹਰ ਸ਼ਾਟ ਦੇ ਬਾਅਦ ਹੌਸਲਾਆਫ਼ਜ਼ਾਈ ਨਾਲ ਖਿਡਾਰੀਆਂ ਦਾ ਮਨੋਬਲ ਕਾਫੀ ਵਧਦਾ ਹੈ। ਦਰਸ਼ਕਾਂ ਦਾ ਆਪਣੇ ਖਿਡਾਰੀਆਂ ਨੂੰ ਚੀਅਰ ਕਰਨ ਤੋਂ ਬਿਹਤਰ ਕੁਝ ਵੀ ਨਹੀਂ ਹੈ। ਅਸੀਂ ਇਸ ਸਮੇਂ ਉਨ੍ਹਾਂ ਨੂੰ ਕਾਫੀ ਮਿਸ ਕਰ ਰਹੇ ਹਾਂ।'' ਆਸਟਰੇਲੀਅਨ ਓਪਨ ਲਈ ਰੋਡ ਲੇਵਰ ਐਰੇਨ ਕੋਟਰ ਸਭ ਤੋਂ ਵੱਡਾ ਹੈ। ਇਸ 'ਚ 15 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰਥਾ ਹੈ ਜਦਕਿ ਮੈਲਬੋਰਨ ਐਰੇਨਾ 'ਚ 9646 ਅਤੇ ਮਾਰਗ੍ਰੇਟ ਕੋਟਰ ਐਰੇਨਾ 'ਚ 7500 ਲੋਕਾਂ ਦੀ ਬੈਠਣ ਦੀ ਸਮਰਥਾ ਹੈ।
ਸਭ ਤੋਂ ਜ਼ਿਆਦਾ ਅੱਠ ਵਾਰ ਆਸਟਰੇਲੀਅਨ ਓਪਨ ਜਿੱਤਣ ਵਾਲੇ ਜੋਕੋਵਿਚ ਨੇ ਕਿਹਾ, ''ਕੋਰੋਨਾ ਮਹਾਮਾਰੀ ਦੀ ਸ਼ੁਰੂਆਤ 'ਚ ਸਾਨੂੰ 6 ਮਹੀਨਿਆਂ ਦਾ ਸਮਾਂ ਮਿਲਿਆ। ਕੋਰੋਨਾ ਕਾਲ 'ਚ ਅਸੀਂ ਟੈਨਿਸ ਟੂਰਨਾਮੈਂਟ 'ਚ ਲਿਆ। ਇਸ ਦੌਰਾਨ ਬਿਨਾ ਦਰਸ਼ਕਾਂ ਦੇ ਅਸੀਂ ਕਾਫ਼ੀ ਟੂਰਨਾਮੈਂਟ ਖੇਡੇ। ਦੋ ਗ੍ਰੈਂਡ ਸਲੈਮ ਅਸੀਂ ਇਸ ਦੌਰਾਨ ਖੇਡੇ ਜਦਕਿ ਇਸ ਤੋਂ ਇਲਾਵਾ ਏ. ਟੀ. ਪੀ. ਫਾਈਨਲਸ, ਸਿਨਸਿਨਾਟੀ ਓਪਨ ਅਤੇ ਰੋਮ ਓਪਨ ਵੀ ਇਸ ਦੌਰਾਨ ਖੇਡਿਆ ਗਿਆ।'' ਜ਼ਿਕਰਯੋਗ ਹੈ ਕਿ ਆਸਟਰੇਲੀਅਨ ਓਪਨ ਨੂੰ ਜਨਵਰੀ ਦੇ ਮੱਧ 'ਚ ਆਯੋਜਿਤ ਕਰਾਉਣ ਲਈ ਆਸਟਰੇਲੀਆਈ ਪ੍ਰਸ਼ਾਸਨ ਪੂਰਾ ਜ਼ੋਰ ਲਗਾ ਰਿਹਾ ਹੈ।