ਵਿਰਾਟ ਵਿਰੁੱਧ ਨਾ ਖੇਡਣਾ ਨਿਰਾਸ਼ਾਜਨਕ : ਸਟੋਕਸ

Thursday, Jun 19, 2025 - 11:05 AM (IST)

ਵਿਰਾਟ ਵਿਰੁੱਧ ਨਾ ਖੇਡਣਾ ਨਿਰਾਸ਼ਾਜਨਕ : ਸਟੋਕਸ

ਲੀਡਸ– ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਕਿਹਾ ਕਿ ਟੈਸਟ ਲੜੀ ਵਿਚ ਵਿਰਾਟ ਕੋਹਲੀ ਵਰਗੇ ਵਿਰੋਧੀ ਦਾ ਸਾਹਮਣਾ ਨਾ ਕਰਨਾ ਨਿਰਾਸ਼ਾਜਨਕ ਹੈ ਤੇ ਉਸ ਨੂੰ ਲੱਗਦਾ ਹੈ ਕਿ ਇਸ ਧਾਕੜ ਸਟਾਰ ਦੀ ਗੈਰ-ਹਾਜ਼ਰੀ ਨਾਲ ਭਾਰਤੀ ਟੀਮ ਵਿਚ ਉਸਦੇ ਜੁਝਾਰੂਪਨ ਤੇ ਜਿੱਤਣ ਦੀ ਇੱਛਾ ਦੀ ਕਮੀ ਦਿਸੇਗੀ। ਕੋਹਲੀ ਨੇ ਪਿਛਲੇ ਮਹੀਨੇ ਖੇਡ ਦੇ ਰਵਾਇਤੀ ਰੂਪ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਇਸ ਤੋਂ ਕੁਝ ਦਿਨ ਪਹਿਲਾਂ ਲੰਬੇ ਸਮੇਂ ਦੇ ਉਸਦੇ ਸਾਥੀ ਤੇ ਕਪਤਾਨ ਰੋਹਿਤ ਸ਼ਰਮਾ ਨੇ ਵੀ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ। ਇਸ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਟੀਮ ਨੂੰ ਬ੍ਰਿਟੇਨ ਭੇਜਿਆ ਹੈ।

ਸਟੋਕਸ ਨੇ ਇੱਥੇ ਦੱਸਿਆ ਕਿ ਕੋਹਲੀ ਦੇ ਸੰਨਿਆਸ ਨਾਲ ਭਾਰਤ ਨੂੰ ਕਿਸ ਚੀਜ਼ ਦੀ ਕਮੀ ਮਹਿਸੂਸ ਹੋਵੇਗੀ। ਸਟੋਕਸ ਨੇ ਕਿਹਾ ਕਿ ਭਾਰਤ ਨੂੰ ਮੁਕਾਬਲਿਆਂ ਦੌਰਾਨ ਉਸਦੇ ਜੁਝਾਰੂਪਨ, ਉਸਦੀ ਮੁਕਾਬਲੇਬਾਜ਼ੀ ਕਰਨ ਦੀ ਸਮਰੱਥਾ ਤੇ ਜਿੱਤਣ ਦੀ ਉਸਦੀ ਇੱਛਾ ਦੀ ਕਮੀ ਮਹਿਸੂਸ ਹੋਵੇਗੀ।


author

Tarsem Singh

Content Editor

Related News