ਧਾਕੜ ਖਿਡਾਰੀ ਦਾ ਵੱਡਾ ਖੁਲਾਸਾ, ਸਿਰਫ ਸਮਿਥ-ਵਾਰਨਰ ਨੇ ਨਹੀਂ ਪੂਰੀ ਟੀਮ ਨੇ ਕੀਤੀ ਬਾਲ ਟੈਂਪਰਿੰਗ

04/23/2020 12:54:21 PM

ਨਵੀਂ ਦਿੱਲੀ : ਆਸਟਰੇਲੀਆ ਕ੍ਰਿਕਟ ਟੀਮ ਸ਼ੁਰੂਆਤ ਤੋਂ ਹੀ ਕ੍ਰਿਕਟ ਜਗਤ ਦੀ ਸਭ ਤੋਂ ਮੰਨੀ-ਪ੍ਰਮੰਨੀ ਅਤੇ ਮਸ਼ਹੂਰ ਟੀਮ ਰਹੀ ਹੈ। ਆਸਟਰੇਲੀਆ ਦੀ ਟੀਮ ਨੇ ਲੰਬੇ ਸਮੇਂ ਤਕ ਕ੍ਰਿਕਟ ਜਗਤ 'ਤੇ ਰਾਜ ਕੀਤਾ ਹੈ। ਜੋ ਸਭ ਤੋਂ ਵੱਡੀ ਚੈਂਪੀਅਨ ਟੀਮਾਂ ਵਿਚੋਂ ਇਕ ਹੈ ਪਰ ਸਾਲ 2018 ਆਸਟਰੇਲੀਆ ਦੀ ਟੀਮ ਦੇ ਲਈ ਸਭ ਤੋਂ ਬੁਰੇ ਸਾਲਾਂ ਵਿਚੋਂ ਇਕ ਮੰਨਿਆ ਜਾ ਸਕਦਾ ਹੈ। 

ਸਾਲ 2018 ਆਸਟਰੇਲੀਆ ਨੇ ਕੀਤੀ ਬਾਲ ਟੈਂਪਰਿੰਗ
PunjabKesari

ਸਾਲ 2018 ਦੇ ਮਾਰਚ ਮਹੀਨੇ ਵਿਚ ਆਸਟਰੇਲੀਆ ਦੀ ਟੀਮ ਦੱਖਣੀ ਅਫਰੀਕਾ ਦੌਰੇ 'ਤੇ ਸੀ। ਇਸ ਦੌਰੇ 'ਤੇ ਟੈਸਟ ਸੀਰਾਜ਼ ਦੌਰਾਨ ਆਸਟਰੇਲੀਆ ਟੀਮ ਨੇ ਬਾਲ ਟੈਂਪਰਿੰਗ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਪੂਰੇ ਕ੍ਰਿਕਟ ਜਗਤ ਵਿਚ ਇਸ ਟੀਮ ਦੀ ਬਹੁਤ ਆਲੋਚਨਾ ਹੋਈ। ਆਸਟਰੇਲੀਆ ਟੀਮ ਵਿਚ ਉਸ ਦੌਰਾਨ ਸਟੀਵਨ ਸਮਿਥ ਕਪਤਾਨ ਸੀ, ਜਿਸ ਨੂੰ ਆਈ. ਸੀ. ਸੀ. ਨੇ 1 ਟੈਸਟ ਲਈ ਬੈਨ ਕਰ ਦਿੱਤਾ ਸੀ। ਉੱਥੇ ਹੀ ਕ੍ਰਿਕਟ ਆਸਟਰੇਲੀਆ ਨੇ ਵੱਡੀ ਕਾਰਵਾਈ ਕਰਦਿਆਂ ਉਸ ਨੂੰ 12 ਮਹੀਨਿਆਂ ਲਈ ਬੈਨ ਕਰ ਦਿੱਤਾ ਨਾਲ ਹੀ 2 ਸਾਲਤਕ ਕਪਤਾਨੀ ਨਾ ਕਰਨ ਦਾ ਹੁਕਮ ਵੀ ਦਿੱਤਾ।

ਫਲਿੰਟਾਫ ਦਾ ਵੱਡਾ ਬਿਆਨ|
PunjabKesari
ਇੰਗਲੈਂਡ ਦੇ ਸਾਬਕਾ ਆਲਰਾਊਂਡਰ ਐਂਡਰੀਊ ਫਲਿੰਟਾਫ ਨੇ ਇਸ ਗੱਲ ਨੂੰ ਲੈ ਕੇ ਕਿਹਾ ਕਿ ਮੈਂ ਨਹੀਂ ਮੰਨ ਸਕਦਾ ਕਿ ਇਸ ਮਾਮਲੇ ਬਾਰੇ ਪੂਰੀ ਟੀਮ ਨੂੰ ਨਾ ਪਤਾ ਹੋਵੇ। ਇਕ ਗੇਂਦਬਾਜ਼ ਦੇ ਰੂਪ 'ਚ ਜੇਕਰ ਕੋਈ ਮੈਨੂੰ ਗੇਂਦ ਦਿੰਦਾ ਹੈ, ਜਿਸ ਦੇ ਨਾਲ ਟੈਂਪਰਿੰਗ ਹੋਈ ਹੋਵੇ। ਮੈਨੂੰ ਸ਼ੁਰੂਆਤ ਵਿਚ ਹੀ ਪਤਾ ਲੱਗ ਜਾਵੇਗਾ। ਇਕ ਚੀਜ਼ ਇਹ ਹੋਈ ਕਿ ਸਟੀਵਨ ਸਮਿਥ ਨੇ ਸਾਰਿਆਂ ਦਾ ਦੋਸ਼ ਆਪਣੇ 'ਤੇ ਲੈ ਲਿਆ। ਬਾਲ ਟੈਂਪਰਿੰਗ ਵਰਗੀਆਂ ਚੀਜ਼ਾਂ ਲੰਬੇ ਸਮੇਂ ਤਕ ਚੱਲਣਗੀਆਂ ਅਤੇ ਮੈਨੂੰ ਪਤਾ ਹੈ ਕਿ ਅਜੇ ਇਹ ਬਹੁਤ ਘੱਟ ਜਗ੍ਹਾ ਤਕ ਪਹੁੰਚੀ ਹੈ। ਸਾਡੇ 'ਤੇ ਗੇਂਦ ਨੂੰ ਚਾਸ਼ਣੀ ਲਗਾਉਣ ਦਾ ਦੋਸ਼ ਲੱਗਾ ਸੀ। ਲੋਕ ਗੇਂਦ 'ਤੇ ਸਨ ਕ੍ਰੀਮ ਲਗਾਉਂਦੇ ਹਨ। ਸਭ ਨੇ ਉਹ ਸਭ ਕੁਝ ਇਸਤੇਮਾਲ ਕੀਤਾ ਹੈ ਜੋ ਉਹ ਕਰ ਸਕਦੇ ਹਨ।


Ranjit

Content Editor

Related News