ਧੋਨੀ ਨਹੀਂ ਸਗੋਂ ਇਸ ਖਿਡਾਰੀ ਨੇ ਖ਼ਤਮ ਕੀਤਾ ਯੁਵਰਾਜ ਸਿੰਘ ਦਾ ਕਰੀਅਰ! ਹੋ ਗਿਆ ਵੱਡਾ ਖ਼ੁਲਾਸਾ
Saturday, Jan 11, 2025 - 01:57 PM (IST)
ਸਪੋਰਟਸ ਡੈਸਕ- ਯੁਵਰਾਜ ਸਿੰਘ ਦੀ ਗਿਣਤੀ ਟੀਮ ਇੰਡੀਆ ਦੇ ਸਭ ਤੋਂ ਮਹਾਨ ਆਲਰਾਊਂਡਰਾਂ 'ਚ ਕੀਤੀ ਜਾਂਦੀ ਹੈ। ਯੂਵੀ 2007 ਦੇ ਟੀ20 ਵਰਲਡ ਕੱਪ ਤੇ ਵਨਡੇ ਵਰਲਡ ਕੱਪ (2011) 'ਚ ਭਾਰਤੀ ਟੀਮ ਦਾ ਹਿੱਸਾ ਸਨ। 2007 ਦੇ ਟੀ20 ਵਰਲਡ ਕੱਪ 'ਚ ਤਾਂ ਯੁਵਰਾਜ ਸਿੰਘ ਨੇ ਇੰਗਲਿਸ਼ ਗੇਂਦਬਾਜ਼ ਸਟੁਅਰਟ ਬ੍ਰਾਡ ਦੇ ਓਵਰ 'ਚ 6 ਛੱਕੇ ਜੜੇ ਸਨ ਜਦਕਿ 2011 ਵਨਡੇ ਵਰਲਡ ਕੱਪ 'ਚ ਯੁਵਰਾਜ ਨੂੰ 'ਪਲੇਅਰ ਆਫ ਦਿ ਸੀਰੀਜ਼' ਚੁਣਿਆ ਗਿਆ ਸੀ। ਯੁਵਰਾਜ ਨੇ 2011 ਵਨਡੇ ਵਰਲਡ ਕੱਪ 'ਚ 15 ਵਿਕਟਾਂ ਲੈਣ ਦੇ ਨਾਲ ਹੀ 362 ਦੌੜਾਂ ਵੀ ਬਣਾਈਆਂ ਸਨ। 2011 ਵਰਲਡ ਕੱਪ ਦੇ ਦੌਰਾਨ ਯੂਵੀ ਨੂੰ ਕੈਂਸਰ ਸੀ। ਇਹ ਗੱਲ ਉਨ੍ਹਾਂ ਨੂੰ ਬਾਅਦ 'ਚ ਪਤਾ ਲੱਗੀ ਸੀ, ਪਰ ਕੈਂਸਰ ਨਾਲ ਲੜਦੇ ਹੋਏ ਯੁਵੀ ਨੇ ਫਾਈਨਲ ਖੇਡਿਆ ਤੇ ਦੇਸ਼ ਨੂੰ ਚੈਂਪੀਅਨ ਬਣਾਇਆ।
ਇਹ ਵੀ ਪੜ੍ਹੋ : ਭਾਰਤ ਹੱਥੋਂ World Cup ਖੋਹਣ ਵਾਲੇ ਖਿਡਾਰੀ ਨੇ ਲੈ ਲਿਆ ਸੰਨਿਆਸ, ਇਸ ਗੱਲ 'ਤੇ ਜਤਾਇਆ ਅਫ਼ਸੋਸ
ਯੂਵੀ ਨੇ ਹਾਰ ਨਹੀਂ ਮੰਨੀ ਤੇ ਚੈਂਪੀਅਨਜ਼ ਟਰਾਫੀ 2017 ਲਈ ਟੀਮ 'ਚ ਜਗ੍ਹਾ ਬਣਾਈ। ਹਾਲਾਂਕਿ ਔਸਤ ਪ੍ਰਦਰਸ਼ਨ ਦੇ ਬਾਅਦ ਉਨ੍ਹਾਂ ਨੂੰ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਉਸ ਸਮੇਂ ਟੀਮ ਦੀ ਕਪਤਾਨੀ ਵਿਰਾਟ ਕੋਹਲੀ ਦੇ ਹੱਥਾਂ 'ਚ ਸੀ। ਹੁਣ ਯੁਵਰਾਜ ਸਿੰਘ ਨੂੰ ਲੈ ਕੇ ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਉਥੱਪਾ ਨੇ ਯੁਵਰਾਜ ਦੇ ਇੰਟਰਨੈਸ਼ਨਲ ਕਰੀਅਰ ਦੇ ਸਮੇਂ ਤੋਂ ਪਹਿਲਾਂ ਖ਼ਤਮ ਹੋਣ ਲਈ ਵਿਰਾਟ ਕੋਹਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ : IND vs AUS ਸੀਰੀਜ਼ ਮਗਰੋਂ ਬਦਲਿਆ ਗਿਆ ਟੈਸਟ ਕਪਤਾਨ, ਇਸ ਖਿਡਾਰੀ ਨੂੰ ਮਿਲੀ ਕਮਾਨ
ਉਥੱਪਾ ਨੇ ਵਿਰਾਟ ਕੋਹਲੀ 'ਤੇ ਯੁਵਰਾਜ ਸਿੰਘ ਦੀ ਮਦਦ ਨਾ ਕਰਨ ਤੇ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰਨ ਦਾ ਸਨਸਨੀਖੇਜ਼ ਦਾਅਵਾ ਕੀਤਾ ਹੈ। ਉਥੱਪਾ ਨੇ ਇਕ ਇੰਟਰਵਿਊ 'ਚ ਅਜਿਹੀ ਗੱਲ ਕਹੀ। ਉਥੱਪਾ ਨੇ ਕਿਹਾ, 'ਯੂਵੀ ਭਾ ਨੇ ਕੈਂਸਰ ਨੂੰ ਹਰਾਇਆ ਤੇ ਟੀਮ 'ਚ ਵਾਪਸੀ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਬਾਕੀ ਖਿਡਾਰੀਆਂ ਨਾਲ ਮਿਲ ਕੇ ਸਾਨੂੰ ਦੋ ਵਿਸ਼ਵ ਕੱਪ ਜਿਆਏ। ਉਸ ਨੇ ਜਿੱਤ 'ਚ ਬਹੁਤ ਵੱਡੀ ਭੂਮਿਕਾ ਨਿਭਾਈ। ਜਦੋਂ ਤੁਸੀਂ ਕਪਤਾਨ ਬਣਦੇ ਹੋ ਤਾਂ ਤੁਸੀਂ ਕਹਿੰਦੇ ਹੋ ਕਿ ਉਸ ਦੇ ਫੇਫਰਿਆਂ ਦੀ ਸਮਰਥਾ ਘੱਟ ਹੋ ਗਈ ਹੈ। ਜਦੋਂ ਤੁਸੀਂ ਉਸ ਨੂੰ ਸੰਘਰਸ਼ ਕਰਦੇ ਦੇਖਿਆ ਸੀ, ਉਦੋਂ ਤੁਸੀਂ ਉਸ ਦੇ ਨਾਲ ਸੀ।'
ਇਹ ਵੀ ਪੜ੍ਹੋ : ਰੋਹਿਤ-ਕੋਹਲੀ ਦੇ ਸੰਨਿਆਸ ਮਗਰੋਂ ਭਾਰਤ ਦੀ ਪਹਿਲੀ ਵਾਰ ਹੋਵੇਗੀ ਇੰਗਲੈਂਡ ਨਾਲ ਟੱਕਰ, ਇਹ ਹੋਵੇਗਾ ਕਪਤਾਨ
ਉਨ੍ਹਾਂ ਕਿਹਾ, 'ਕਿਸੇ ਨੇ ਮੈਨੂੰ ਇਹ ਨਹੀਂ ਦੱਸਿਆ, ਮੈਂ ਖੁਦ ਚੀਜ਼ਾਂ ਨੂੰ ਦੇਖਦਾ ਹਾਂ। ਜਦੋਂ ਤੁਸੀਂ ਕਪਤਾਨ ਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਸਟੈਂਡਰਡ ਬਣਾ ਕੇ ਰਖਣਾ ਹੁੰਦਾ ਹੈ। ਪਰ ਨਿਯਮ ਦੇ ਵੀ ਹਮੇਸ਼ਾ ਅਪਵਾਦ ਹੁੰਦੇ ਹਨ। ਉਹ ਅਜਿਹੇ ਵਿਅਕਤੀ ਹਨ ਜੋ ਛੋਟ ਦੇ ਹੱਕਦਾਰ ਸਨ ਕਿਉਂਕਿ ਉਨ੍ਹਾਂ ਨੇ ਨਾ ਸਿਰਫ ਟੂਰਨਾਮੈਂਟ ਜਿੱਤਿਆ, ਸਗੋਂ ਕੈਂਸਰ ਨੂੰ ਵੀ ਮਾਤ ਦਿੱਤੀ। ਉਨ੍ਹਾਂ ਨੇ ਜੀਵਨ ਦੀ ਸਭ ਤੋਂ ਮੁਸ਼ਕਲ ਚੁਣੌਤੀ ਪਾਰ ਕੀਤੀ।'
ਇਹ ਵੀ ਪੜ੍ਹੋ : Champions Trophy 'ਚ ਪਿਆ ਨਵਾਂ ਚੱਕਰ! ਭਾਰਤ-ਪਾਕਿ ਤੋਂ ਬਾਅਦ ਹੁਣ ਇਸ ਟੀਮ ਦਾ ਪਿਆ ਰੇੜਕਾ
ਉਥੱਪਾ ਨੇ ਕਿਹਾ, 'ਯੁਵੀ ਨੇ ਫਿਟਨੈਸ ਟੈਸਟ ਲਈ ਦੋ ਪੁਆਇੰਟ ਘੱਟ ਕਰਨ ਦੀ ਬੇਨਤੀ ਕੀਤੀ, ਜਿਸ ਨੂੰ ਸਵੀਕਾਰ ਨਹੀਂ ਕੀਤਾ ਗਿਆ। ਫਿਰ ਉਨ੍ਹਾਂ ਨੇ ਟੈਸਟ ਦਿੱਤਾ। ਕਿਉਂਕਿ ਉਹ ਟੀਮ ਤੋਂ ਬਾਹਰ ਸਨ। ਉਨ੍ਹਾਂ ਨੇ ਫਿਟਨੈਸ ਟੈਸਟ ਪਾਸ ਕੀਤਾ ਤੇ ਟੀਮ 'ਚ ਆਏ। ਟੂਰਨਾਮੈਂਟ 'ਚ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਬਾਹਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਕਦੀ ਵੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ।'
ਇਹ ਵੀ ਪੜ੍ਹੋ : ਯੁਜਵੇਂਦਰ ਚਾਹਲ ਜਾਂ ਧਨਸ਼੍ਰੀ ਵਰਮਾ? ਕਮਾਈ ਦੇ ਮਾਮਲੇ 'ਚ ਕੌਣ ਹੈ ਜ਼ਿਆਦਾ ਅਮੀਰ, ਜਾਣੋ ਦੋਵਾਂ ਦੀ ਨੈੱਟਵਰਥ
ਉਥੱਪਾ ਕਹਿੰਦੇ ਹਨ, 'ਜੋ ਵੀ ਲੀਡਰਸ਼ਿਪ ਗਰੁੱਪ ਵਿਚ ਸਨ। ਉਨ੍ਹਾਂ ਨੇ ਯੂਵੀ ਨੂੰ ਮੁੜ ਸ਼ਾਮਲ ਨਹੀਂ ਕੀਤਾ। ਉਸ ਸਮੇਂ ਵਿਰਾਟ ਕਪਤਾਨ ਸੀ ਤੇ ਉਨ੍ਹਾਂ ਦੀ ਮਜ਼ਬੂਤ ਸਖਸ਼ੀਅਤ ਦੇ ਕਾਰਨ ਸਭ ਕੁਝ ਉਨ੍ਹਾਂ ਦੇ ਅਨੁਸਾਰ ਹੀ ਹੋਇਆ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8