ਨੋਸਕੋਵਾ ਅਤੇ ਸੁਨ ਮੋਨਟੇਰੀ ਓਪਨ ਦੇ ਫਾਈਨਲ ''ਚ
Saturday, Aug 24, 2024 - 03:36 PM (IST)

ਮੋਨਟੇਰੀ (ਮੈਕਸੀਕੋ) : ਚੈੱਕ ਗਣਰਾਜ ਦੀ ਛੇਵਾਂ ਦਰਜਾ ਪ੍ਰਾਪਤ ਲਿੰਡਾ ਨੋਸਕੋਵਾ ਨੇ ਸ਼ੁੱਕਰਵਾਰ ਰਾਤ ਨੂੰ ਅਮਰੀਕਾ ਦੀ ਦੂਜਾ ਦਰਜਾ ਪ੍ਰਾਪਤ ਐਮਾ ਨਵਾਰੋ ਨੂੰ 7-6 (7), 7-5 ਨਾਲ ਹਰਾ ਕੇ ਮੋਨਟੇਰੀ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਹੁਣ 19 ਸਾਲਾ ਨੋਸਕੋਵਾ ਦਾ ਸਾਹਮਣਾ ਨਿਊਜ਼ੀਲੈਂਡ ਦੀ ਲੁਲੂ ਸਨ ਨਾਲ ਹੋਵੇਗਾ। ਦੋਵੇਂ ਖਿਡਾਰੀ ਆਪਣਾ ਪਹਿਲਾ ਡਬਲਯੂਟੀਏ ਟੂਰ ਖਿਤਾਬ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਸੁਨ ਨੇ ਪਹਿਲੇ ਸੈਮੀਫਾਈਨਲ 'ਚ ਰੂਸ ਦੀ ਏਕੈਟਰਿਨਾ ਅਲੈਕਜ਼ੈਂਡਰੋਵਾ ਨੂੰ 7-5, 3-6, 7-6 (6) ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਪਿਛਲੇ ਹਫਤੇ ਸੁਨ ਨੇ ਸਿਨਸਿਨਾਟੀ ਓਪਨ ਵਿੱਚ ਰਾਊਂਡ ਆਫ 64 ਵਿੱਚ ਨੋਸਕੋਵਾ ਨੂੰ 6-4, 7-6(4) ਨਾਲ ਹਰਾਇਆ ਸੀ।