ਨਾਰਵੇ ਸ਼ਤਰੰਜ : ਕਾਰਲਸਨ ਨੇ ਫਿਰ ਬਣਾਈ ਬੜ੍ਹਤ
Thursday, Oct 15, 2020 - 01:49 AM (IST)
ਸਟਾਵੇਂਗਰ (ਨਿਕਲੇਸ਼ ਜੈਨ) – ਨਾਰਵੇ ਕਲਾਸੀਕਲ ਸ਼ਤਰੰਜ ਚੈਂਪੀਅਨਸ਼ਿਪ ਹੁਣ ਆਪਣੇ ਆਖਰੀ ਅਤੇ ਫੈਸਲਾਕੁੰਨ ਪੜਾਅ 'ਤੇ ਪਹੁੰਚ ਗਈ ਹੈ ਅਤੇ ਹੁਣ ਸਿਰਫ 2 ਰਾਊਂਡ ਦੀ ਖੇਡ ਬਾਕੀ ਹੈ। 8ਵੇਂ ਰਾਊਂਡ 'ਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਹਮਵਤਨ ਨਾਰਵੇ ਦੇ ਹੀ ਆਰਯਨ ਤਾਰੀ ਨੂੰ ਇਕ ਸ਼ਾਨਦਾਰ ਮੁਕਾਬਲੇ 'ਚ ਮਾਤ ਦਿੰਦੇ ਹੋਏ ਇਕ ਵਾਰ ਮੁੜ ਸਿੰਗਲ ਬੜ੍ਹਤ ਹਾਸਲ ਕਰ ਲਈ। ਕਾਰਲਸਨ ਨੇ ਆਰਯਨ ਨੂੰ 45 ਚਾਲਾਂ 'ਚ ਮਾਤ ਦਿੱਤੀ।ਦੂਜੇ ਬੋਰਡ 'ਤੇ ਸਭ ਤੋਂ ਅੱਗੇ ਚੱਲ ਰਹੇ ਫੀਡੇ ਦੇ ਅਲੀਰੇਜਾ ਫਿਰੋਜ਼ਾ ਨੇ ਦੁਨੀਆ ਦੇ ਨੰਬਰ 2 ਖਿਡਾਰੀ ਫੈਬੀਆਨੋ ਕਰੂਆਨਾ ਨੂੰ 49 ਚਾਲਾਂ 'ਚ ਹਰਾ ਕੇ ਜਿੱਤ ਹਾਸਲ ਕੀਤੀ। ਤੀਜੇ ਬੋਰਡ 'ਤੇ ਪੋਲੈਂਡ ਦੇ ਜਾਨ ਡੂਡਾ ਨੇ ਆਰਮੇਨੀਆ ਦੇ ਲੇਵੋਨ ਅਰੋਨੀਅਨ ਨੂੰ 71 ਚਾਲਾਂ ਦੇ ਮੁਕਾਬਲੇ 'ਚ ਹਰਾਇਆ। 8ਵੇਂ ਰਾਊਂਡ ਤੋਂ ਬਾਅਦ ਕਾਰਲਸਨ ਦੇ 16.5, ਅਲੀਰੇਜਾ ਦੇ 15.5, ਅਰੋਨੀਅਨ ਦੇ 13, ਕਰੂਆਨਾ ਦੇ 12.5, ਜਾਨ ਡੂਡਾ ਦੇ 8.5 ਅਤੇ ਆਰਯਨ ਦੇ 1.5 ਅੰਕ ਹਨ।