ਉੱਤਰੀ ਆਇਰਲੈਂਡ ਦੇ ਕੋਚ ਨੇ ਮੰਗੀ ਮੁਆਫੀ, ਜਾਣੋ ਕੀ ਹੈ ਪੂਰੀ ਮਾਮਲਾ

04/14/2022 2:06:27 PM

ਲੰਡਨ (ਭਾਸ਼ਾ)- ਉੱਤਰੀ ਆਇਰਲੈਂਡ ਦੀ ਮਹਿਲਾ ਟੀਮ ਦੇ ਕੋਚ ਕੇਨੀ ਸ਼ੀਲਸ ਨੇ ਇਹ ਕਹਿਣ ਲਈ ਮੁਆਫੀ ਮੰਗ ਲਈ ਹੈ ਕਿ ਕੁੜੀਆਂ ਅਤੇ ਔਰਤਾਂ ਖ਼ਿਲਾਫ਼ ਘੱਟ ਸਮੇਂ ਵਿਚ ਕਈ ਗੋਲ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਕਿਉਂਕਿ ਉਹ ਪੁਰਸ਼ਾਂ ਤੋਂ ਜ਼ਿਆਦਾ ਭਾਵੁਕ ਹੁੰਦੀਆਂ ਹਨ। ਉੱਤਰੀ ਆਇਰਲੈਂਡ ਦੀ ਟੀਮ ਨੂੰ ਮੰਗਲਵਾਰ ਨੂੰ ਇੰਗਲੈਂਡ ਖ਼ਿਲਾਫ਼ 5-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸ ਦੀਆਂ ਅਗਲੇ ਸਾਲ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਟੁੱਟ ਗਈਆਂ, ਜਿਸ ਤੋਂ ਬਾਅਦ ਸ਼ੀਲਸ ਨੇ ਇਹ ਟਿੱਪਣੀ ਕੀਤੀ।

26ਵੇਂ ਮਿੰਟ ਵਿਚ ਪਹਿਲਾ ਗੋਲ ਗੁਆਉਣ ਤੋਂ ਬਾਅਦ ਉੱਤਰੀ ਆਇਰਲੈਂਡ ਖ਼ਿਲਾਫ਼ ਦੂਜੇ ਹਾਫ ਵਿਚ 27 ਮਿੰਟ ਦੇ ਅੰਦਰ 4 ਹੋਰ ਗੋਲ ਹੋਏ। ਸ਼ੁੱਕਰਵਾਰ ਨੂੰ ਆਸਟਰੀਆ ਖ਼ਿਲਾਫ਼ ਵੀ ਸ਼ੀਲਸ ਦੀ ਟੀਮ ਨੇ 9 ਮਿੰਟਾਂ ਵਿਚ 3 ਗੋਲ ਖਾਧੇ ਸਨ। ਸ਼ੀਲਜ਼ ਨੇ ਕਿਹਾ, 'ਮਹਿਲਾ ਮੁਕਾਬਲਿਆਂ ਵਿੱਚ, ਮੈਨੂੰ ਯਕੀਨ ਹੈ ਕਿ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਕੋਈ ਟੀਮ ਗੋਲ ਖਾਂਦੀ ਹੈ, ਤਾਂ ਬਹੁਤ ਘੱਟ ਸਮੇਂ ਵਿੱਚ ਉਸ ਖ਼ਿਲਾਫ਼ ਦੂਜਾ ਗੋਲ ਵੀ ਹੋ ਜਾਂਦਾ ਹੈ।'  ਉਨ੍ਹਾਂ ਕਿਹਾ, 'ਅਜਿਹਾ ਔਰਤਾਂ ਦੇ ਮੁਕਾਬਲਿਆਂ ਵਿੱਚ ਹੁੰਦਾ ਹੈ, ਕਿਉਂਕਿ ਕੁੜੀਆਂ ਅਤੇ ਔਰਤਾਂ ਪੁਰਸ਼ਾਂ ਨਾਲੋਂ ਜ਼ਿਆਦਾ ਭਾਵੁਕ ਹੁੰਦੀਆਂ ਹਨ। ਇਸ ਲਈ ਜਦੋਂ ਉਨ੍ਹਾਂ ਖ਼ਿਲਾਫ਼ ਗੋਲ ਹੁੰਦਾ ਹੈ, ਤਾਂ ਉਹ ਇਸ ਤੋਂ ਚੰਗੀ ਤਰ੍ਹਾਂ ਉਭਰ ਨਹੀਂ ਪਾਉਂਦੀਆਂ।'


cherry

Content Editor

Related News