ਟੋਕੀਓ ਓਲੰਪਿਕ ’ਚ ਹਿੱਸਾ ਨਹੀਂ ਲਵੇਗਾ ਉੱਤਰ ਕੋਰੀਆ

04/06/2021 1:29:08 PM

ਸਿਓਲ: ਉੱਤਰ ਕੋਰੀਆ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਉਹ ਟੋਕੀਓ ਓਲੰਪਿਕ ’ਚ ਹਿੱਸਾ ਨਹੀਂ ਲਵੇਗਾ। ਉੱਤਰ ਕੋਰੀਆ ਦੇ ਖੇਡ ਮੰਤਰਾਲੇ ਦੀ ਇਕ ਵੈੱਬਸਾਈਟ ਨੇ ਕਿਹਾ ਕਿ 25 ਮਾਰਚ ਨੂੰ ਰਾਸ਼ਟਰੀ ਓਲੰਪਿਕ ਕਮੇਟੀ ਦੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। 
ਮੈਂਬਰਾਂ ਦਾ ਮੰਨਣਾ ਹੈ ਕਿ ਕੋਰੋਨਾ ਮਹਾਮਾਰੀ ਦੇ ਵਿਚਕਾਰ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਦੱਖਣੀ ਕੋਰੀਆ ਦੇ ਏਕੀਕਰਣ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਫ਼ੈਸਲੇ ’ਤੇ ਖੇਦ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਟੋਕੀਓ ਓਲੰਪਿਕ ਦੋਵਾਂ ਕੋਰੀਆਈ ਦੇਸ਼ਾਂ ਦੇ ਆਪਸੀ ਸਬੰਧ ਬਿਹਤਰ ਕਰਨ ਦਾ ਇਕ ਜ਼ਰੀਆ ਸਾਬਤ ਹੋਣਗੇ। ਜਾਪਾਨ ਦੀ ਓਲੰਪਿਕ ਮੰਤਰੀ ਤਾਮਾਓ ਮਾਰੂਕਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਜੇ ਇਸ ਦੀ ਪੁਸ਼ਟੀ ਦੀ ਉਡੀਕ ਹੈ ਅਤੇ ਉਹ ਤੁਰੰਤ ਇਸ ’ਤੇ ਟਿੱਪਣੀ ਨਹੀਂ ਕਰ ਸਕਦੇ। 
ਜਾਪਾਨ ਦੀ ਓਲੰਪਿਕ ਕਮੇਟੀ ਨੇ ਕਿਹਾ ਕਿ ਉੱਤਰ ਕੋਰੀਆ ਨੇ ਅਜੇ ਇਸ ਗੱਲ ਦੀ ਸੂਚਨਾ ਨਹੀਂ ਦਿੱਤੀ ਹੈ ਕਿ ਉਹ ਟੋਕੀਓ ਓਲੰਪਿਕ ’ਚ ਹਿੱਸਾ ਨਹੀਂ ਲੈਣਗੇ। ਉੱਤਰ ਕੋਰੀਆ ਨੇ 2018 ’ਚ ਦੱਖਣੀ ਕੋਰੀਆ ’ਚ ਹੋਏ ਸ਼ੀਤਕਾਲੀਨ ਓਲੰਪਿਕ ’ਚ 22 ਖਿਡਾਰੀਆਂ ਨੂੰ ਭੇਜਿਆ ਸੀ। ਸਰਕਾਰੀ ਅਧਿਕਾਰੀਆਂ, ਕਲਾਕਾਰਾਂ, ਪੱਤਰਕਾਰਾਂ ਤੋਂ ਇਲਾਵਾ ਔਰਤਾਂ ਦੇ ‘ਚੀਯਰਿੰਗ ਗਰੁੱਪ’ ’ਚ 230 ਮੈਂਬਰ ਸਨ। ਉਨ੍ਹਾਂ ਖੇਡਾਂ ’ਚ ਉੱਤਰ ਅਤੇ ਦੱਖਣੀ ਕੋਰੀਆ ਨੇ ਏਕੀਕ੍ਰਿਤ ਕੋਰੀਆਈ ਪ੍ਰਾਈਦੀਪ ਦੇ ਪ੍ਰਤੀਕ ਨੀਲੇ ਨਕਸ਼ੇ ਦੇ ਹੇਠ ਇਕੱਠੇ ਮਾਰਚ ਕੀਤਾ ਸੀ। 


Aarti dhillon

Content Editor

Related News