ਉੱਤਰੀ ਤੇ ਦੱਖਣੀ ਕੋਰੀਆ 2032 ਓਲੰਪਿਕ ਲਈ ਸੰਯੁਕਤ ਦਾਅਵੇਦਾਰੀ ਪੇਸ਼ ਕਰਨਗੇ

09/19/2018 1:48:16 PM

ਸੋਲ : ਉੱਤਰੀ ਅਤੇ ਦੱਖਣੀ ਕੋਰੀਆ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ 2032 ਓਲੰਪਿਕ ਲਈ ਸੰਯੁਕਤ ਦਾਅਵੇਦਾਰੀ ਪੇਸ਼ ਕਰਨਗੇ। ਇਸ ਅਭਿਲਾਸ਼ੀ ਯੋਜਨਾ ਨਾਲ ਦੋਵੇਂ ਟੀਮਾਂ ਵਿਚਾਲੇ ਬਿਹਤਰ ਸਿਆਸੀ ਸਬੰਧਾਂ ਦੀ ਉਮੀਦ ਹੈ ਜਿਸ ਦੇ ਲਈ ਮੰਚ ਇਸ ਸਾਲ ਦੱਖਣੀ ਕੋਰੀਆ ਵਿਚ ਵਿੰਟਰ ਓਲੰਪਿਕ ਦੌਰਾਨ ਤਿਆਰ ਹੋਇਆ ਸੀ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਵਿਚਾਲੇ ਪਯੋਯਾਂਗ ਸ਼ਿਖਰ ਸੰਮੇਲਨ ਦੇ ਸਯੁੰਕਤ ਬਿਆਨ ਵਿਚ ਇਸ ਬਿਆਨ ਨੂੰ ਜਗ੍ਹਾ ਦਿੱਤੀ ਗਈ ਹੈ। ਇਸ ਨੂੰ ਯਕੀਨੀ ਬਣਾਉਣ ਲਈ ਹਾਲਾਂਕਿ ਕਾਫੀ ਸਮੇਂ ਤੋਂ ਵੰਡੇ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਬੇਮਿਸਾਲ ਪੱਧਰ ਦੇ ਸਹਿਯੋਗ ਅਤੇ ਆਪਸੀ ਵਿਸ਼ਵਾਸ ਜ਼ਰੂਰੀ ਹੈ।

ਬਿਅਾਨ ਮੁਤਾਬਕ, ''ਦੱਖਣੀ ਕੋਰੀਆ ਅੰਤਰਰਾਸ਼ਟਰੀ ਪ੍ਰਤੀਯੋਗਿਤਾਵਾਂ ਵਿਚ ਸੰਯੁਕਤ ਮੁਕਾਬਲਿਅਾਂ ਲਈ ਰਾਜ਼ੀ ਹੋ ਗਏ ਹਨ ਜਿਸ ਵਿਚ 2020 ਓਲੰਪਿਕ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 2032 ਓਲੰਪਿਕ ਖੇਡਾਂ ਦੀ ਦੱਖਣ-ਉੱਤਰ ਦੀ ਸਯੁੰਕਤ ਮੇਜ਼ਬਾਨੀ ਦੀ ਦਾਅਵੇਦਾਰੀ ਵਿਚ ਵੀ ਸਹਿਯੋਗ ਕਰਾਂਗੇ। ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਉੱਤਰ ਕੋਰੀਆ ਨੇ ਫਰਵਰੀ ਵਿਚ ਪਯੋਂਗਚਾਂਗ ਸ਼ੀਤਕਾਲੀਨ ਓਲੰਪਿਕ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ ਸੀ ਜਿਸ ਤੋਂ ਬਾਅਦ ਇਸ ਸਾਲ ਦੋਵੇਂ ਦੇਸ਼ਾਂ ਦੇ ਸਬੰਧਾਂ ਵਿਚ ਸੁਧਾਰ ਆਇਆ ਹੈ।


Related News