ਹਿਮਾ ਦਾਸ ਖੇਲ ਰਤਨ ਐਵਾਰਡ ਲਈ ਨਾਮਜ਼ਦ
Tuesday, Jun 16, 2020 - 09:23 PM (IST)

ਨਵੀਂ ਦਿੱਲੀ- ਸਾਲ 2018 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਦੇਸ਼ ਦੀ ਚੋਟੀ ਦੀ ਫਰਾਟਾ ਦੌੜਾਕ ਹਿਮਾ ਦਾਸ ਦੇ ਨਾਂ ਦੀ ਅਸਮ ਸਰਕਾਰ ਨੇ ਖੇਲ ਰਤਨ ਐਵਾਰਡ ਲਈ ਸਿਫਾਰਿਸ਼ ਕੀਤੀ ਹੈ। ਅਸਮ ਦੇ ਧੀਂਗ ਪਿੰਡ ਦੀ ਰਹਿਣ ਵਾਲੀ 20 ਸਾਲਾ ਦਾਸ ਇਸ ਸਾਲ ਖੇਲ ਰਤਨ ਲਈ ਨਾਮਜ਼ਦ ਸਭ ਤੋਂ ਨੌਜਵਾਨ ਖਿਡਾਰੀ ਹੈ। ਫਿਨਲੈਂਡ 'ਚ 2018 ਵਿਚ ਅੰਡਰ-20 ਵਿਸ਼ਵ ਚੈਂਪੀਅਨਸ਼ਿਪ 'ਚ ਵਿਸ਼ਵ ਖਿਤਾਬ ਜਿੱਤਣ ਵਾਲੀ ਭਾਰਤ ਦੀ ਪਹਿਲੀ ਟ੍ਰੈਕ ਐਥਲੀਟ ਹਿਮਾ ਤੋਂ ਇਲਾਵਾ ਜੈਵਲਿਨ ਥਰੋਅ ਖਿਡਾਰੀ ਨੀਰਜ ਚੋਪੜਾ, ਪਹਿਲਵਾਨ ਵਿਨੇਸ਼ ਫੋਗਾਟ, ਟੇਬਲ ਟੈਨਿਸ ਖਿਡਾਰੀ ਮਨਿਕਾ ਬਤਰਾ, ਮਹਿਲਾ ਹਾਕੀ ਕਪਤਾਨ ਰਾਨੀ ਰਾਮਪਾਲ ਤੇ ਕ੍ਰਿਕਟਰ ਰੋਹਿਤ ਸ਼ਰਮਾ ਦਾ ਨਾਮਜ਼ਦ ਵੀ ਦੇਸ਼ ਦੇ ਸਰਵਉੱਚ ਖੇਲ ਐਵਾਰਡ ਦੇ ਲਈ ਕੀਤਾ ਗਿਆ ਹੈ।
ਹਿਮਾ ਨੇ 2018 'ਚ ਅੰਡਰ-20 ਵਿਸ਼ਵ ਖਿਤਾਬ ਤੋਂ ਇਲਾਵਾ ਜਕਾਰਤਾ ਏਸ਼ੀਆਈ ਖੇਡਾਂ 'ਚ 400 ਮੀਟਰ ਸਿਲਵਰ, ਚਾਰ ਗੁਣਾ 400 ਮੀਟਰ ਰਿਲੇ ਤੇ ਮਹਿਲਾ ਚਾਰ ਗੁਣਾ 400 ਮੀਟਰ 'ਚ ਸੋਨ ਤਮਗਾ ਜਿੱਤਿਆ। ਉਸ ਨੂੰ 2018 'ਚ ਅਰਜੁਨ ਪੁਰਸਕਾਰ ਮਿਲਿਆ ਸੀ।