ਟੋਕੀਓ ਓਲੰਪਿਕ ''ਤੇ ਕੋਈ ਖਤਰਾ ਨਹੀਂ : ਆਈ. ਓ. ਸੀ.

02/26/2020 6:48:18 PM

ਸਪੋਰਟਸ ਡੈਸਕ— ਚੀਨ ਵਿਚ ਫੈਲੇ ਖਤਰਨਾਕ ਕੋਰੋਨਾ ਵਾਇਰਸ ਕਾਰਣ ਇਸ ਸਾਲ ਜੁਲਾਈ ਦੇ ਅਖੀਰ ਵਿਚ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ 'ਤੇ ਹੁਣ ਤੋਂ ਹੀ ਖਤਰੇ ਦੇ ਬੱਦਲ ਮੰਡਰਾਉਂਣ ਲੱਗੇ ਹਨ ਪਰ ਅੰਤਰਾਸ਼ਟਰੀ ਓਲੰਪਿਕ ਸੰਘ (ਆਈ. ਓ. ਸੀ.) ਦੇ ਬੁਲਾਰੇ ਦਾ ਕਹਿਣਾ ਹੈ ਕਿ ਇਨ੍ਹਾਂ ਖੇਡਾਂ ਲਈ ਤਿਆਰੀਆਂ ਯੋਜਨਾ ਅਨੁਸਾਰ ਚੱਲ ਰਹੀਆਂ ਹਨ ਅਤੇ ਬਾਕੀ ਸਭ ਕੁੱਝ ਸਿਰਫ ਅਟਕਲਾਂ ਹੀ ਹਨ।

ਆਈ. ਓ. ਸੀ. ਦੇ ਬੁਲਾਰੇ ਨੇ ਕਿਹਾ ਕਿ ਟੋਕੀਓ ਓਲੰਪਿਕ ਆਯੋਜਨ ਕਮੇਟੀ ਆਈ. ਓ. ਸੀ. ਅਤੇ ਹੋਰ ਸੰਬੰਧਤ ਸੰਗਠਨਾਂ ਦੇ ਨਾਲ ਓਲੰਪਿਕ ਦੇ ਸਫਲ ਆਯੋਜਨ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਸਮੇਂ ਕੋਰੋਨਾ ਵਾਇਰਸ ਨੂੰ ਲੈ ਕੇ ਖੇਡਾਂ 'ਤੇ ਸੰਕਟ ਬਾਰੇ ਜੋ ਕੁੱਝ ਕਿਹਾ ਜਾ ਰਿਹਾ ਹੈ, ਉਹ ਸਿਰਫ ਅਟਕਲਾਂ ਹੀ ਹਨ। ਟੋਕੀਓ ਓਲੰਪਿਕ ਦਾ ਆਯੋਜਨ 24 ਜੁਲਾਈ ਤੋਂ 9 ਅਗਸਤ ਤੱਕ ਹੋਣਾ ਹੈ। ਇਸੇ ਤਰ੍ਹਾਂ ਪੈਰਾ-ਓਲੰਪਿਕ ਦਾ ਆਯੋਜਨ 25 ਅਗਸਤ ਤੋਂ 6 ਸਤੰਬਰ ਤੱਕ ਹੋਣਾ ਹੈ।


Related News