ਗੁਹਾਟੀ ਟੀ-20 ਮੈਚ 'ਤੇ ਸਖ਼ਤ ਨਿਗਰਾਨੀ, ਸਟੇਡੀਅਮ ਅੰਦਰ ਇਹ ਚੀਜ਼ਾਂ ਲੈ ਜਾਣ 'ਤੇ ਲੱਗੀ ਪਾਬੰਦੀ

01/04/2020 3:31:34 PM

ਸਪੋਰਟਸ ਡੈਸਕ— ਭਾਰਤ ਤੇ ਸ੍ਰੀਲੰਕਾ ਵਿਚਾਲੇ ਤਿੰਨ ਮੈਚਾਂ ਲਈ ਟੀ-20 ਸੀਰੀਜ਼ ਦਾ ਆਗਾਜ਼ ਐਤਵਾਰ ਤੋਂ ਹੋਣ ਜਾ ਰਿਹਾ ਹੈ। ਸੀਰੀਜ਼ ਦੇ ਪਹਿਲੇ ਮੁਕਾਬਲੇ ਨੂੰ ਲੈ ਕੇ ਕਾਫੀ ਗੱਲਾਂ ਹੋ ਰਹੀਆਂ ਹਨ। ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਗੁਹਾਟੀ 'ਚ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ ਜਿਸ ਕਾਰਨ ਇੱਥੇ ਸੁਰੱਖਿਆ ਦੇ ਕਾਫੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੈਚ ਦੇਖਣ ਵਾਲਿਆਂ ਲਈ ਗਾਈਡ ਲਾਈਨ ਤੈਅ ਕਰ ਦਿੱਤੀ ਗਈ ਹੈ।PunjabKesari

ਟੀਮ ਇੰਡੀਆ ਸ਼੍ਰੀਲੰਕਾ ਖ਼ਿਲਾਫ਼ ਐਤਵਾਰ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਖੇਡਣ ਉਤਰੇਗੀ। ਇਸ ਮੈਚ 'ਚ ਸੁਰੱਖਿਆ ਦੇ ਬੇਹਦ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਇੱਥੇ ਮੈਚ ਦੇਖਣ ਆਉਣ ਵਾਲਿਆਂ ਦਰਸ਼ਕਾਂ ਲਈ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਮੈਚ ਦਾ ਮਜ਼ਾ ਲੈਣ ਵਾਲਿਆਂ ਨੂੰ ਸਟੇਡੀਅਮ 'ਚ ਸਿਰਫ ਮੋਬਾਇਲ ਫੋਨ ਅੰਦਰ ਲੈ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਖਾਣ ਅਤੇ ਇੱਥੋਂ ਤਕ ਪੀਣ ਦਾ ਪਾਣੀ ਵੀ ਉਨ੍ਹਾਂ ਨੂੰ ਅੰਦਰ ਜਾ ਕੇ ਖਰੀਦਣਾ ਹੋਵੇਗਾ।PunjabKesari

ਆਸਾਮ ਕ੍ਰਿਕਟ ਐਸੋਸੀਏਸ਼ਨ ਦੇ ਸਚਿਨ ਦੇਵਜੀਤ ਸੈਕੀਆ ਨੇ ਭਾਰਤ ਤੇ ਸ੍ਰੀਲੰਕਾ ਟੀ-20 ਮੈਚ ਤੋਂ ਪਹਿਲਾਂ ਮੈਚ ਦੇਖਣ ਆਉਣ ਵਾਲਿਆਂ ਲਈ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਚ ਦੌਰਾਨ 4' ਅਤੇ 6' ਦਿਖਾਉਂਦੇ ਹੋਏ ਪਲੇਕਾਰਡਸ ਦੀ ਵੀ ਮਨਜ਼ੂਰੀ ਨਹੀਂ ਹੋਵੇਗੀ, ਕਿਉਂਕਿ ਉਨ੍ਹਾਂ ਦੀ ਵਰਤੋਂ ਇਸ਼ਤਿਹਾਰਾਂ ਲਈ ਕੀਤੀ ਜਾ ਸਕਦਾ ਹੈ। ਸੈਕਿਆ ਨੇ ਕਿਹਾ ਕਿ ਮਾਰਕਰ ਪੈਨ ਵੀ ਅੰਦਰ ਨਹੀਂ ਲੈ ਕੇ ਜਾ ਸੱਕਦੇ। ਸਿਰਫ ਪੁਰਸ਼ਾਂ ਦੇ ਪਰਸ, ਔਰਤਾਂ ਦੇ ਹੈਂਡਬੈਗ, ਮੋਬਾਇਲ ਫੋਨ ਅਤੇ ਗੱਡੀ ਦੀ ਚਾਬੀ ਦੀ ਨਾਲ ਲੈ ਜਾਣ ਦੀ ਮਨਜ਼ੂਰੀ ਹੋਵੇਗੀ। ਖਾਣ ਤੇ ਪੀਣ ਦੀ ਵਿਵਸਥਾ ਸਟੇਡੀਅਮ ਅੰਦਰ ਮੌਜੂਦ ਹੋਵੇਗੀ। ਪਲੇਅਕਾਰਡਜ਼ ਅਤੇ ਪੋਸਟਰਾਂ ਦੇ ਨਾਲ ਸਟੇਡੀਅਮ 'ਚ ਐਂਟਰੀ ਦੀ ਮਨਜ਼ੂਰੀ ਨਹੀਂ ਦਿੱਤੇ ਜਾਣ ਦੀ ਵਜ੍ਹਾ ਦੱਸਦੇ ਹੋਏ ਸੈਕਿਆ ਨੇ ਕਿਹਾ ਕਿ ਬੀ. ਸੀ. ਸੀ. ਆਈ. ਅਤੇ ਇਕ ਬਹੁਰਾਸ਼ਟਰੀ ਪਾਣੀ ਕੰਪਨੀ ਦੇ ਵਿਚਾਲੇ ਕਰਾਰ ਖਤਮ ਹੋ ਗਿਆ ਹੈ। ਜਿਸ ਦੀ ਜਾਣਕਾਰੀ ਏ. ਸੀ. ਏ. ਨੂੰ ਲਗਭਗ ਇਕ ਹਫਤਾ ਪਹਿਲਾਂ ਹੀ ਮਿਲ ਗਈ ਸੀ। PunjabKesari

ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਆਮਤੌਰ 'ਤੇ 4 'ਅਤੇ 6' ਪ੍ਰਿੰਟ ਵਾਲੇ ਪਲੇਅਕਾਰਡ ਦੀ ਵਿਵਸਥਾ ਸੀਰੀਜ਼ ਦੇ ਸਪਾਂਸਰਾਂ ਦੁਆਰਾ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੇ ਜਾਣ ਨੂੰ ਲੈ ਕੇ ਬੋਰਡ ਨੂੰ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਅਧਿਕਾਰੀ ਨੇ ਕਿਹਾ, ਹਾਲਾਂਕਿ ਸਥਾਨਕ ਅਧਿਕਾਰੀਆਂ ਨੇ ਇਸ 'ਤੇ ਜੋ ਵੀ ਕਿਹਾ ਹੈ, ਬੀ. ਸੀ. ਸੀ. ਆਈ. ਉਸ ਦੀ ਪਾਲਨਾ ਕਰੇਗਾ।


Related News