ਭਾਰਤ ਲਈ ਮਦਦਗਾਰ ਨਹੀਂ ਰਿਹਾ ਨਿਊਜ਼ੀਲੈਂਡ ''ਚ ਟਾਸ ਜਿੱਤਣਾ, ਦੇਖੋ ਅੰਕੜੇ

02/25/2020 2:28:59 PM

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਲਗਦਾ ਹੈ ਕਿ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਮੈਚ ਵਿਚ ਟਾਸ ਦੀ ਭੂਮਿਕਾ ਅਹਿਮ ਰਹੀ ਪਰ ਅਜੇ ਤਕ ਦੇ ਰਿਕਾਰਡ ਕੁਝ ਹੋਰ ਹੀ ਕਹਾਣੀ ਦਸਦੇ ਹਨ। ਕਿਉਂਕਿ ਭਾਰਤ ਨੇ ਕੀਵੀ ਧਰਤੀ 'ਤੇ ਸਿਰਫ ਇਕ ਵਾਰ ਟਾਸ ਅਤੇ ਮੈਚ ਦੋਵੇਂ ਜਿੱਤੇ ਹਨ।

PunjabKesari

ਭਾਰਤ ਨੂੰ ਵੈਸਿੰਗਟਨ ਵਿਚ ਪਹਿਲੇ ਟੈਸਟ ਮੈਚ ਵਿਚ 10 ਵਿਕਟਾਂ ਨਾਲ ਕਰਾਰੀ ਹਾਰ ਝਲਣੀ ਪਈ ਸੀ। ਭਾਰਤ ਟਾਸ ਹਾਰ ਗਿਆ ਸੀ ਅਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਉਸ ਦੀ ਟੀਮ 165 ਦੌੜਾਂ 'ਤੇ ਸਿਮਟ ਗਈ। ਇਸ ਦੇ ਜਵਾਬ ਵਿਚ ਨਿਊਜ਼ੀਲੈਂਡ ਨੇ 348 ਦੌੜਾਂ ਬਣਾ ਕੇ 183 ਦੌੜਾਂ ਦੀ ਬੜ੍ਹਤ ਲਈ। ਭਾਰਤੀ ਬੱਲੇਬਾਜ਼ ਦੂਜੀ ਪਾਰੀ ਵਿਚ ਵੀ ਨਹੀਂ ਚੱਲੇ ਅਤੇ ਸਿਰਫ 191 ਦੌੜਾਂ ਹੀ ਬਣਾ ਸਕੇ। ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਸੀ, ''ਟਾਸ ਮਹੱਤਵਪੂਰਨ ਸਾਬਤ ਹੋਇਆ। ਇਸ ਦੇ ਨਾਲ ਹੀ ਅਸੀਂ ਬੱਲੇਬਾਜ਼ੀ ਇਕਾਈ ਦੇ ਰੂਪ 'ਚ ਮੁਕਾਬਲੇਬਾਜ਼ੀ ਹੋਣ 'ਤੇ ਮਾਣ ਕਰਦੇ ਹਾਂ ਪਰ ਇੱਥੇ ਅਸੀਂ ਸਹੀ ਤਰ੍ਹਾਂ ਮੁਕਾਬਲੇਬਾਜ਼ੀ ਨਹੀਂ ਦਿਖਾਈ।''

PunjabKesari

ਰਿਕਾਰਡਜ਼ ਦੀ ਗੱਲ ਕਰੀਏ ਤਾਂ ਭਾਰਤ ਨੇ ਹੁਣ ਤਕ ਨਿਊਜ਼ੀਲੈਂਡ ਵਿਚ ਕੁਲ 24 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ 5 ਵਿਚ ਜਿੱਤ ਦਰਜ ਕੀਤੀ ਜਦਕਿ 9 ਮੈਚਾਂ ਵਿਚ ਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬਾਕੀ 10 ਮੈਚ ਡਰਾਅ 'ਤੇ ਖਤਮ ਹੋਏ। ਭਾਰਤ ਨੇ ਨਿਊਜ਼ੀਲੈਂਡ ਵਿਚ ਜੋ 5 ਮੈਚ ਜਿੱਤੇ ਹਨ ਉਨ੍ਹਾਂ ਵਿਚੋਂ 4 ਮੈਚਾਂ ਵਿਚ ਉਸ ਨੇ ਟਾਸ ਹਾਰੀ ਸੀ।  ਨਿਊਜ਼ੀਲੈਂਡ ਵਿਚ ਟਾਸ ਗੁਆਉਣ 'ਤੇ ਭਾਰਤੀ ਰਿਕਾਰਡ 11 ਮੈਚਾਂ ਵਿਚ 4 ਜਿੱਤ ੱਤੇ 4 ਹਾਰ ਦਾ ਹੈ ਜਦਕਿ ਵਿਰੋਧੀ ਟੀਮ ਦਾ ਟਾਸ ਜਿੱਤਣ 'ਤੇ ਉਸ ਦਾ ਰਿਕਾਰਡ 13 ਮੈਚਾਂ ਵਿਚ ਇਕ ਜਿੱਤ ਅਤੇ 5 ਹਾਰ ਦਾ ਹੈ।

PunjabKesari

ਭਾਰਤ ਨੇ ਪਿਛਲੇ 44 ਸਾਲਾਂ ਵਿਚ ਭਾਵ 5 ਫਰਵਰੀ 1976 ਤੋਂ ਲੈ ਕੇ ਹੁਣ ਤਕ ਨਿਊਜ਼ੀਲੈਂਡ ਵਿਚ 19 ਟੈਸਟ ਮੈਚਾਂ ਵਿਚ ਸਿਰਫ ਇਕ ਮੈਚ ਜਿੱਤਿਆ ਹੈ ਜਦਕਿ 8 ਮੈਚ ਉਸ ਨੇ ਗੁਆਏ ਹਨ। ਇਨ੍ਹਾਂ 19 ਮੈਚਾਂ ਵਿਚੋਂ 12 'ਚ ਭਾਰਤ ਨੇ ਟਾਸ ਜਿੱਤਿਆ ਸੀ ਪਰ ਉਸ ਨੂੰ ਸਿਰਫ ਇਕ ਮੈਚ ਵਿਚ ਜਿੱਤ ਮਿਲੀ। ਇਹ ਮੈਚ ਭਾਰਤ ਨੇ ਹੈਮਿਲਟਨ ਵਿਚ 2009 ਵਿਚ ਜਿੱਤਿਆ ਸੀ, ਜਿਸ ਵਿਚ ਮੌਜੂਦਾ ਟੀਮ ਦੇ ਮੈਂਬਰ ਇਸ਼ਾਂਤ ਸ਼ਰਮਾ ਵੀ ਸ਼ਾਮਲ ਸਨ।


Related News