PGTI ’ਚ ਬੰਗਲਾਦੇਸ਼ੀ ਖਿਡਾਰੀਆਂ ਦੀ ਹਿੱਸੇਦਾਰੀ ’ਤੇ ਅਜੇ ਕੋਈ ਫੈਸਲਾ ਨਹੀਂ : ਕਪਿਲ ਦੇਵ

Tuesday, Jan 06, 2026 - 12:19 PM (IST)

PGTI ’ਚ ਬੰਗਲਾਦੇਸ਼ੀ ਖਿਡਾਰੀਆਂ ਦੀ ਹਿੱਸੇਦਾਰੀ ’ਤੇ ਅਜੇ ਕੋਈ ਫੈਸਲਾ ਨਹੀਂ : ਕਪਿਲ ਦੇਵ

ਨਵੀਂ ਦਿੱਲੀ– ਮਹਾਨ ਕ੍ਰਿਕਟਰ ਤੇ ਪੀ. ਜੀ. ਟੀ. ਆਈ. ਦੇ ਮੁਖੀ ਕਪਿਲ ਦੇਵ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਦੇ ਪੇਸ਼ੇਵਰ ਗੋਲਫ ਟੂਰ (ਪੀ. ਜੀ. ਟੀ. ਆਈ.) ਵਿਚ ਬੰਗਲਾਦੇਸ਼ੀ ਖਿਡਾਰੀਆਂ ਦੀ ਹਿੱਸੇਦਾਰੀ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਬੰਗਲਾਦੇਸ਼ ਦੇ ਜਮਾਲ ਹੁਸੈਨ, ਮੁਹੰਮਦ ਸਿੱਦੀਕਉੱਰ ਰਹਿਮਾਨ ਤੇ ਮੁਹੰਮਦ ਅਕਬਰ ਹੁਸੈਨ ਸਮੇਤ ਕਈ ਪ੍ਰਮੁੱਖ ਗੋਲਫਰ ਪੀ. ਜੀ. ਟੀ. ਆਈ. ਟੂਰ ’ਤੇ ਖੇਡਦੇ ਹਨ।

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਸੁਰੱਖਿਆ ਕਾਰਨਾਂ ਤੇ ਆਪਣੀ ਸਰਕਾਰ ਨਾਲ ਸਲਾਹ ਤੋਂ ਬਾਅਦ ਭਾਰਤ ਵਿਚ ਅਗਲੇ ਮਹੀਨੇ ਟੀ-20 ਵਿਸ਼ਵ ਕੱਪ ਲਈ ਟੀਮ ਨਾ ਭੇਜਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਆਈ. ਪੀ. ਐੱਲ. ਟੀਮ ਕੇ. ਕੇ. ਆਰ. ਨੇ ਬੀ. ਸੀ. ਸੀ. ਆਈ. ਦੇ ਨਿਰਦੇਸ਼ਾਂ ’ਤੇ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਟੀਮ ਵਿਚੋਂ ਬਾਹਰ ਕਰਨ ਦਾ ਫੈਸਲਾ ਕੀਤਾ ਸੀ।
 


author

Tarsem Singh

Content Editor

Related News