ਕਮਿੰਸ ਦੀ ਫਿਟਨੈੱਸ ਨੂੰ ਲੈ ਕੇ ਚਿੰਤਾਵਾਂ ਵਧਣ ਕਾਰਨ ਕੋਈ ਫੈਸਲਾ ਨਹੀਂ
Thursday, Oct 09, 2025 - 01:14 AM (IST)

ਸਿਡਨੀ- ਆਸਟ੍ਰੇਲੀਆ ਨੇ ਅਜੇ ਤੱਕ ਪੈਟ ਕਮਿੰਸ ਦੀ ਏਸ਼ੇਜ਼ ਲੜੀ ਵਿਚ ਹਿੱਸੇਦਾਰੀ ’ਤੇ ਕੋਈ ਫੈਸਲਾ ਨਹੀਂ ਲਿਆ ਹੈ। ਇਸ ਤਰ੍ਹਾਂ ਦੀਅਾਂ ਖਬਰਾਂ ਹਨ ਕਿ ਉਨ੍ਹਾਂ ਦਾ ਕਪਤਾਨ ਇਸ ਲੜੀ ’ਚੋਂ ਬਾਹਰ ਹੋ ਸਕਦਾ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ 32 ਸਾਲਾ ਕਮਿੰਸ 21 ਨਵੰਬਰ ਨੂੰ ਪਰਥ ’ਚ ਹੋਣ ਵਾਲੇ ਪਹਿਲੇ ਟੈਸਟ ’ਚੋਂ ਬਾਹਰ ਰਹਿਣ ਬਾਰੇ ਅਤੇ ਪੂਰੀ ਲੜੀ ’ਚ ਉਸ ਦੀ ਖੇਡ ਸ਼ੱਕੀ ਹੈ ਕਿਉਂਕਿ ਨਵੇਂ ਸਕੈਨ ਤੋਂ ਪਤਾ ਲੱਗਾ ਹੈ ਿਕ ਉਸ ਦੀ ਪਿੱਠ ’ਚ ਖਿਚਾਅ ਦੀ ਸਮੱਸਿਆ ਅਜੇ ਤੱਕ ਠੀਕ ਨਹੀਂ ਹੋਈ ਹੈ। ਹਾਲਾਂਕਿ ਆਸਟ੍ਰੇਲੀਆਈ ਖੇਮੇ ਨੇ ਸੰਕੇਤ ਦਿੱਤੇ ਹਨ ਕਿ ਕਮਿੰਸ ਅਜੇ ਵੀ ਪੁਨਰਵਾਸ ’ਚ ਹੈ ਅਤੇ ਪਹਿਲੇ ਟੈਸਟ ਲਈ ਉਸ ਦੀ ਸਥਿਤੀ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਆਸਟ੍ਰੇਲੀਆ ਨੇ ਕਮਿੰਸ ਦੀ ਫਿਟਨੈੱਸ ’ਤੇ ਕੋਈ ਅਧਿਕਾਰਕ ਅਪਡੇਟ ਨਹੀਂ ਦਿੱਤੀ ਹੈ। ਕਮਿੰਸ ਪਿਛਲੇ ਮਹੀਨੇ ਨਿਊਜ਼ੀਲੈਂਡ ਅਤੇ ਭਾਰਤ ਖਿਲਾਫ ਆਸਟ੍ਰੇਲੀਆ ਦੀ ਸੀਮਤ ਓਵਰਾਂ ਦੀ ਲੜੀ ’ਚੋਂ ਬਾਹਰ ਹੋ ਗਿਆ ਸੀ, ਜਦੋਂ ਸਕੈਨ ’ਚ ਉਸ ਦੀ ਪਿੱਠ ’ਚ ਕਮਰ ਦੀ ਹੱਡੀ ’ਚ ਖਿਚਾਅ ਦਾ ਪਤਾ ਲੱਗਾ ਸੀ।