ਪੰਜਾਬ ਖ਼ਿਲਾਫ਼ ਜਿੱਤ ਦੇ ਬਾਵਜੂਦ KKR ਦੇ ਕਪਤਾਨ ਨਿਤੀਸ਼ ਰਾਣਾ ਨੂੰ ਮਿਲੀ ਸਜ਼ਾ, ਜਾਣੋ ਕੀ ਹੈ ਮਾਮਲਾ

Tuesday, May 09, 2023 - 04:02 PM (IST)

ਪੰਜਾਬ ਖ਼ਿਲਾਫ਼ ਜਿੱਤ ਦੇ ਬਾਵਜੂਦ KKR ਦੇ ਕਪਤਾਨ ਨਿਤੀਸ਼ ਰਾਣਾ ਨੂੰ ਮਿਲੀ ਸਜ਼ਾ, ਜਾਣੋ ਕੀ ਹੈ ਮਾਮਲਾ

ਕੋਲਕਾਤਾ (ਵਾਰਤਾ)- ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਕਪਤਾਨ ਨਿਤੀਸ਼ ਰਾਣਾ ਨੂੰ ਪੰਜਾਬ ਕਿੰਗਜ਼ ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿਚ ਹੌਲੀ ਓਵਰ-ਰੇਟ ਬਰਕਰਾਰ ਰੱਖਣ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਲੀਗ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਆਈ.ਪੀ.ਐੱਲ. ਦੇ ਕੋਡ ਆਫ ਕੰਡਕਟ ਤਹਿਤ ਇਹ ਇਸ ਸੀਜ਼ਨ ਵਿੱਚ ਕੇਕੇਆਰ ਦਾ ਪਹਿਲਾ ਅਪਰਾਧ ਸੀ, ਇਸ ਲਈ ਰਾਣਾ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਗੋਲੀਬਾਰੀ ਦੌਰਾਨ ਜਾਨ ਗੁਆਉਣ ਵਾਲੀ ਭਾਰਤੀ ਇੰਜੀਨੀਅਰ ਦੀ ਮ੍ਰਿਤਕ ਦੇਹ ਲਿਆਂਦੀ ਜਾਵੇਗੀ ਭਾਰਤ

ਸੋਮਵਾਰ ਰਾਤ ਈਡਨ ਗਾਰਡਨ 'ਤੇ ਖੇਡੇ ਗਏ ਮੈਚ 'ਚ ਰਿੰਕੂ ਸਿੰਘ ਨੇ ਆਖਰੀ ਗੇਂਦ 'ਤੇ ਚੌਕਾ ਜੜ ਕੇ ਕੇ.ਕੇ.ਆਰ. ਨੂੰ 5 ਵਿਕਟਾਂ ਨਾਲ ਜਿੱਤ ਦਿਵਾਈ। ਪੰਜਾਬ ਨੇ ਕੇ.ਕੇ.ਆਰ. ਦੇ ਸਾਹਮਣੇ 180 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਕੇ.ਕੇ.ਆਰ. ਨੇ ਆਖਰੀ ਗੇਂਦ 'ਤੇ ਹਾਸਲ ਕਰਕੇ ਪਲੇਆਫ 'ਚ ਪਹੁੰਚਣ ਦੀ ਉਮੀਦ ਬਰਕਰਾਰ ਰੱਖੀ।

ਇਹ ਵੀ ਪੜ੍ਹੋ: ਮਹਾਰਾਜਾ ਚਾਰਲਸ-III ਦੇ ਤਾਜਪੋਸ਼ੀ ਸਮਾਰੋਹ ’ਚ ਸੋਨਮ ਕਪੂਰ ਨੇ ‘ਨਮਸਤੇ’ ਨਾਲ ਕੀਤੀ ਭਾਸ਼ਣ ਦੀ ਸ਼ੁਰੂਆਤ

ਕਪਤਾਨ ਰਾਣਾ (38 ਗੇਂਦਾਂ, 51 ਦੌੜਾਂ) ਦਾ ਅਰਧ ਸੈਂਕੜਾ ਅਤੇ ਆਂਦਰੇ ਰਸਲੇ (23 ਗੇਂਦਾਂ, 42 ਦੌੜਾਂ) ਦੀ ਧਮਾਕੇਦਾਰ ਬੱਲੇਬਾਜ਼ੀ ਤੋਂ ਬਾਅਦ ਰਿੰਕੂ ਦੀਆਂ 10 ਗੇਂਦਾਂ 'ਤੇ ਨਾਬਾਦ 21 ਦੌੜਾਂ ਦੀ ਮਦਦ ਨਾਲ ਕੇ.ਕੇ.ਆਰ. ਆਪਣੇ ਘਰੇਲੂ ਮੈਦਾਨ 'ਤੇ 180 ਦੌੜਾਂ ਦਾ ਪਿੱਛਾ ਪੂਰਾ ਕਰਨ 'ਚ ਸਫ਼ਲ ਰਹੀ। ਇਸ ਤੋਂ ਪਹਿਲਾਂ ਵਰੁਣ ਚੱਕਰਵਰਤੀ ਨੇ ਕੇ.ਕੇ.ਆਰ. ਦੀ ਗੇਂਦਬਾਜ਼ੀ ਦੀ ਅਗਵਾਈ ਕਰਦੇ ਹੋਏ 4 ਓਵਰਾਂ ਵਿੱਚ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ।

ਇਹ ਵੀ ਪੜ੍ਹੋ: ਮਿਸ ਯੂਨੀਵਰਸ ਆਸਟਰੇਲੀਆ ਦੀ ਫਾਈਨਲਿਸਟ ਸਿਏਨਾ ਨਾਲ ਵਾਪਰਿਆ ਹਾਦਸਾ, 23 ਸਾਲ ਦੀ ਉਮਰ 'ਚ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News