IPL ਕਾਰਨ ਨੀਤਾ ਅੰਬਾਨੀ ਖੇਡਾਂ ''ਚ 10 ਪ੍ਰਭਾਵਸ਼ਾਲੀ ਮਹਿਲਾਵਾਂ ''ਚ ਹੋਈ ਸ਼ਾਮਲ

03/12/2020 10:27:44 PM

ਨਵੀਂ ਦਿੱਲੀ— ਆਈ. ਪੀ. ਐੱਲ. ਦੀ ਮੁੰਬਈ ਇੰਡੀਅਨਜ਼ ਕ੍ਰਿਕਟ ਟੀਮ ਦੀ ਮਾਲਕਣ ਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਵਿਚ ਭਾਰਤ ਦੀ ਪ੍ਰਤੀਨਿਧੀ ਨੀਤਾ ਅੰਬਾਨੀ ਨੂੰ 2020 ਵਿਚ ਵਿਸ਼ਵ ਖੇਡ ਜਗਤ ਦੀਆਂ 10 ਸਭ ਤੋਂ ਵੱਧ ਪ੍ਰਭਾਵਸ਼ਾਲੀ ਮਹਿਲਾਵਾਂ ਵਿਚ ਸਥਾਨ ਮਿਲਿਆ ਹੈ। ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਦੀ ਲੀਡਰਸ਼ਿਪ ਵਿਚ ਮੁੰਬਈ ਇੰਡੀਅਨਜ਼ 4 ਵਾਰ ਇੰਡੀਅਨ ਪ੍ਰੀਮੀਅਰ ਲੀਗ ਦੀ ਜੇਤੂ ਰਹੀ ਹੈ।

PunjabKesari
ਸਪੋਰਟਸ ਬਿਜ਼ਨੈੱਸ ਨੈੱਟਵਰਕ ਆਈਸਪੋਰਟ ਕੁਨੈਕਟ ਨੇ ਮੂਲ ਰੂਪ ਨਾਲ ਇਸ ਸੂਚੀ ਲਈ ਪਹਿਲੀਆਂ 25 ਮਹਿਲਾਵਾਂ ਦੀ ਚੋਣ ਕੀਤੀ ਸੀ ਤੇ ਇਨ੍ਹਾਂ ਵਿਚੋਂ 2020 ਦੀਆਂ 10 ਸਭ ਤੋਂ ਵੱਧ ਪ੍ਰਭਾਵਸ਼ਾਲੀ ਮਹਿਲਾਵਾਂ ਨੂੰ ਚੁਣਿਆ ਹੈ। ਉਸ ਵਿਚ ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਤੇ ਜਾਪਾਨ ਦੀ ਨਾਓਮੀ ਓਸਾਕਾ ਦੇ ਨਾਲ ਨੀਤਾ ਅੰਬਾਨੀ ਵੀ ਸ਼ਾਮਲ ਹੈ। ਆਈਸਪੋਰਟ ਕੁਨੈਕਟ ਨੇ ਕਿਹਾ ਕਿ ਮੂਲ ਸੂਚੀ ਵਿਚ ਨੀਤਾ ਅੰਬਾਨੀ ਦੇ ਇਲਾਵਾ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਭਾਰਤੀ ਮਹਿਲਾ ਵਨ ਡੇ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦਾ ਨਾਂ ਵੀ ਸੀ ਪਰ ਨੀਤਾ ਅੰਬਾਨੀ ਨੂੰ ਆਖਰੀ ਸੂਚੀ ਵਿਚ ਚੁਣਿਆ ਗਿਆ।

PunjabKesari


Gurdeep Singh

Content Editor

Related News