ਨਿਰਮਲਾ ਨੇ ਕੀਤਾ ਨਿਰਾਸ਼, ਹੇਠਲੇ ਹਾਫ ''ਚ ਰਹੀ
Tuesday, Aug 08, 2017 - 06:56 PM (IST)

ਲੰਡਨ— ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਭਾਰਤ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ ਅਤੇ ਨਿਰਮਲਾ ਸ਼ੇਰੋਨ ਮਹਿਲਾਵਾਂ ਦੀ 400 ਮੀਟਰ ਦੌੜ ਦੇ ਸੈਮੀਫਾਈਨਲ 'ਚ ਹੇਠਲੀ ਤਿਕੜੀ 'ਚ ਰਹੀ। 22 ਸਾਲਾ ਨਿਰਮਲਾ ਨੇ 53.07 ਸਕਿੰਟ ਦਾ ਸਮਾਂ ਕੱਢਿਆ ਜੋ ਸੈਸ਼ਨ ਦੇ ਉਸ ਦੇ ਸਰਵਸ਼੍ਰੇਸ਼ਠ ਪ੍ਰਦਰਸ਼ਨ 51.28 ਸਕਿੰਟ ਤੋਂ ਵੀ ਖਰਾਬ ਸੀ। ਉਹ ਸੈਮੀਫਾਈਨਲ 'ਚ ਦੂਜੀ ਹੀਟ 'ਚ 7ਵੇਂ ਸਥਾਨ 'ਤੇ ਰਹੀ ਅਤੇ ਕੁੱਲ 24 ਮੁਕਾਬਲੇਬਾਜ਼ਾਂ 'ਚ 22ਵਾਂ ਸਥਾਨ ਹਾਸਲ ਕੀਤਾ।
ਸੈਮੀਫਾਈਨਲ 'ਚ ਤਿੰਨਾਂ ਹੀਟਾਂ ਤੋਂ ਚੋਟੀ ਦੇ ਦੋ ਐਥਲੀਟ ਫਾਈਨਲ 'ਚ ਪਹੁੰਚੇ। ਬਹਿਰੀਨ ਦੀ ਸਲਵਾ ਈਦ ਨਾਸਿਰ 50.08 ਸਕਿੰਟ ਦਾ ਸਮਾਂ ਕੱਢ ਕੇ ਚੋਟੀ 'ਤੇ ਰਹੀ ਜਦਕਿ ਸਾਬਕਾ ਚੈਂਪੀਅਨ ਅਤੇ ਰੀਓ ਓਲੰਪਿਕ 'ਚ ਚਾਂਦੀ ਦਾ ਤਮਗਾ ਜੇਤੂ ਐਲੀਸਨ ਫੇਲਿਕਸ ਦੂਜੇ ਸਥਾਨ 'ਤੇ ਰਹੀ। ਹੀਟ 'ਚ ਉਸ ਨੇ 52.01 ਦਾ ਸਮਾਂ ਕੱਢਿਆ ਸੀ ਪਰ ਉਹ ਇਸ ਨੂੰ ਦੁਹਰਾ ਨਾ ਸਕੇ। ਉਸ ਨੇ ਪਿਛਲੇ ਮਹੀਨੇ ਭੁਵਨੇਸ਼ਵਰ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਇਸੇ ਟਾਈਮਿੰਗ 'ਤੇ ਸੋਨ ਤਮਗਾ ਜਿੱਤਿਆ ਸੀ।