ਨਿੱਕੀ ਪੂਨਾਚਾ, ਪਾਰਸ ਦਾਹੀਆ ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ ਦੇ ਅਗਲੇ ਦੌਰ ''ਚ ਪਹੁੰਚੇ

Wednesday, Oct 27, 2021 - 04:08 PM (IST)

ਨਿੱਕੀ ਪੂਨਾਚਾ, ਪਾਰਸ ਦਾਹੀਆ ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ ਦੇ ਅਗਲੇ ਦੌਰ ''ਚ ਪਹੁੰਚੇ

ਨਵੀਂ ਦਿੱਲੀ- ਚੋਟੀ ਦਾ ਦਰਜਾ ਪ੍ਰਾਪਤ ਤੇ ਸਾਬਕਾ ਚੈਂਪੀਅਨ ਨਿੱਕੀ ਪੂਨਾਚਾ ਨੇ ਫੇਨੇਸਟਾ ਓਪਨ ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ 'ਚ ਸਾਈ ਕਾਰਤਿਕ ਰੈੱਡੀ ਜਦਕਿ ਪਾਰਸ ਦਾਹੀਆ ਨੇ ਕਰਣ ਸਿੰਘ ਨੂੰ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ। ਪੂਨਾਚਾ ਨੇ ਪੁਰਸ਼ ਸਿੰਗਲ ਦੇ ਸ਼ੁਰੂਆਤੀ ਮੈਚ 'ਚ ਰੈੱਡੀ ਨੂੰ 6-4, 6-3 ਨਾਲ ਹਰਾਇਆ। 

ਚੌਥਾ ਦਰਜਾ ਪ੍ਰਾਪਤ ਦਾਹੀਆ ਨੂੰ ਇੱਥੇ ਦੇ ਡੀ. ਐੱਲ. ਟੀ. ਏ. ਕੰਪਲੈਕਸ 'ਚ ਕਰਨ ਸਿੰਘ ਨੂੰ 6-2, 7- ਨਾਲ ਹਰਾਉ ਦੇ ਲਈ ਥੋੜ੍ਹੀ ਮਿਹਨਤ ਕਰਨੀ ਪਈ। ਤੀਜਾ ਦਰਜਾ ਪ੍ਰਾਪਤ ਨਿਤਿਨ ਕੁਮਾਰ ਸਿਨਹਾ ਨੂੰ ਨੀਰਜ ਯਸ਼ਪਾਲ 'ਤੇ 6-1, 6-1 ਨਾਲ ਜਿੱਤ ਦਰਜ ਕਰਨ 'ਚ ਪਰੇਸ਼ਾਨੀ ਨਹੀਂ ਹੋਈ। ਮਹਿਲਾ ਸਿੰਗਲ 'ਚ ਵੰਸ਼ਿਤਾ ਪਠਾਨੀਆ ਨੇ ਅੱਠਵਾਂ ਦਰਜਾ ਪ੍ਰਾਪਤ ਪ੍ਰੇਰਾਣ ਭਾਂਬਰੀ ਨੂੰ 2-6, 7-5, 6-1 ਨਾਲ ਹਰਾਇਆ। ਸ਼ਰੂਤੀ ਅਹਿਲਾਵਤ ਨੇ ਪੂਜਾ ਇੰਗਲੇ ਨੂੰ 6-0, 6-2 ਨਾਲ ਜਦਕਿ ਫਰਹਤ ਅਲੀਨ ਕਮਰ ਨੇ ਸ਼ੇਫ਼ਾਲੀ ਅਰੋੜਾ ਨੂੰ 6-2, 6-0 ਨਾਲ ਹਰਾਇਆ।


author

Tarsem Singh

Content Editor

Related News