ਨਿਹਾਲ ਸਰੀਨ ਜੂਨੀਅਰ ਸਪੀਡ ਸ਼ਤਰੰਜ ਦੇ ਸੈਮੀਫਾਈਨਲ ''ਚ
Saturday, Oct 03, 2020 - 10:28 PM (IST)

ਕੇਰਲ (ਨਿਕਲੇਸ਼ ਜੈਨ)– ਭਾਰਤੀ ਸ਼ਤਰੰਜ ਟੀਮ ਨੂੰ ਸ਼ਤਰੰਜ ਓਲੰਪਿਆਡ ਦਾ ਸੋਨ ਤਮਗਾ ਦਿਵਾਉਣ ਵਿਚ ਖਾਸ ਮਦਦ ਕਰਨ ਵਾਲਾ ਬੇਹੱਦ ਪ੍ਰਤਿਭਾਸ਼ਾਲੀ ਗ੍ਰੈਂਡ ਮਾਸਟਰ ਨਿਹਾਲ ਸਰੀਨ ਇਕ ਵਾਰ ਫਿਰ ਆਪਣੀ ਪ੍ਰਤਿਭਾ ਨਾਲ ਸਾਰਿਆਂ ਨੂੰ ਰੋਮਾਂਚਿਤ ਕਰ ਰਿਹਾ ਹੈ। ਨਿਹਾਲ ਨੇ ਆਸਟਰੇਲੀਆ ਦੇ ਗ੍ਰੈਂਡ ਮਾਸਟਰ ਅੰਟੋਨ ਸਿਮਰਨੋਵ ਨੂੰ 14.2-12.5 ਦੇ ਫਰਕ ਨਾਲ ਹਰਾਉਂਦੇ ਹੋਏ ਆਨਲਾਈਨ ਜੂਨੀਅਰ ਸਪੀਡ ਚੈੱਸ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਤੇ ਹੁਣ ਸੈਮੀਫਾਈਨਲ ਵਿਚ ਉਹ ਅਰਮੀਨੀਆ ਦੇ ਹੈਕ ਮਰਤਿਰੋਸਯਾਨ ਨਾਲ ਮੁਕਾਬਲਾ ਖੇਡੇਗਾ।
ਸਿਮਰਨੋਵ ਨਾਲ ਉਸਦਾ ਮੁਕਾਬਲਾ ਉਮੀਦ ਦੇ ਅਨੁਸਾਰ ਰੋਮਾਂਚਕ ਸੀ। ਦੋਵਾਂ ਵਿਚਾਲੇ 5 ਮਿੰਟ ਦੇ 9 ਮੈਚ ਖੇਡੇ ਗਏ, ਜਿਸ ਵਿਚ 5.5-3.5 ਸਿਮਰਨੋਵ ਨੇ ਬੜ੍ਹਤ ਬਣਾ ਲਈ ਸੀ ਪਰ ਇਸ ਤੋਂ ਬਾਅਦ ਹੋਏ 3 ਮਿੰਟ ਦੇ 9 ਮੁਕਾਬਲਿਆਂ ਵਿਚ ਨਿਹਾਲ ਨੇ ਵਾਪਸੀ ਕੀਤੀ ਤੇ ਇਸ ਸਮੇਂ ਸਕੋਰ 8.5-9.5 ਦਾ ਲਿਆ ਦਿੱਤਾ ਸੀ ਪਰ ਇਸ ਤੋਂ ਬਾਅਦ ਵੀ ਸਿਮਰਨੋਵ 1 ਅੰਕ ਦੀ ਬੜ੍ਹਤ ਸੀ । ਇਸ ਤੋਂ ਬਾਅਦ ਹੋਏ ਬੁਲੇਟ ਸ਼ਤਰੰਜ ਮੁਕਾਬਲਿਆਂ ਵਿਚ ਨਿਹਾਲ ਨੇ ਆਪਣੀ ਅਸਲੀ ਤਾਕਤ ਦਿਖਾਈ ਤੇ ਬਚੇ ਹੋਏ 9 ਮੁਕਾਬਲਿਆਂ ਵਿਚੋਂ 5 ਜਿੱਤ ਕੇ ਤੇ ਦੋ ਡਰਾਅ ਖੇਡ ਕੇ ਅੰਤ 14.5 ਅੰਕ ਬਣਾਏ ਜਦਕਿ 2 ਜਿੱਤਾਂ ਦੇ ਨਾਲ ਸਿਮਰਨੋਵ 12.5 ਅੰਕਾਂ ਤਕ ਹੀ ਪਹੁੰਚ ਸਕਿਆ।