ਭਾਰਤ ਦੇ ਨਿਹਾਲ ਸਰੀਨ ਨੇ ਵਿਸ਼ਵ ਸ਼ਤਰੰਜ ਚੈਂਪੀਅਨ ਕਾਰਲਸਨ ਨੂੰ ਹਰਾਇਆ

Sunday, May 31, 2020 - 01:27 PM (IST)

ਭਾਰਤ ਦੇ ਨਿਹਾਲ ਸਰੀਨ ਨੇ ਵਿਸ਼ਵ ਸ਼ਤਰੰਜ ਚੈਂਪੀਅਨ ਕਾਰਲਸਨ ਨੂੰ ਹਰਾਇਆ

ਸਪੋਰਟਸ ਡੈਸਕ— ਭਾਰਤ ਦੇ ਛੋਟੇ 16 ਸਾਲ ਦੇ ਸ਼ਤਰੰਜ ਖਿਡਾਰੀ ਗਰੈਂਡ ਮਾਸਟਰ ਨਿਹਾਲ ਸਰੀਨ ਨੇ ਫਟਾਫਟ ਸ਼ਤਰੰਜ ਦੇ ਆਨਲਾਈਨ ਬੇਂਟਰ ਬਲਿਟਜ਼ ਕੱਪ ਦੇ ਇਕ 3 ਮਿੰਟ ਪ੍ਰਤੀ ਖਿਡਾਰੀ ਦੇ ਬਲਿਟਜ਼ ਮੁਕਾਬਲੇ ’ਚ ਮੌਜੂਦਾ ਵਿਸ਼ਵ ਚੈਂਪੀਅਨ ਮੇਗਨਸ ਕਾਰਲਸਨ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਵੱਡੀ ਗੱਲ ਇਹ ਸੀ ਕਿ ਭਾਰਤ ਦੇ ਕਿਸੇ ਵੀ ਖਿਡਾਰੀ ਦੀ ਵਿਸ਼ਵ ਸ਼ਤਰੰਜ ਚੈਂਪੀਅਨ ਖਿਲਾਫ ਇਹ ਸਭ ਤੋਂ ਘੱਟ ਉਮਰ ’ਚ ਦਰਜ ਕੀਤੀ ਗਈ ਜਿੱਤ ਹੈ। ਸਫੇਦ ਮੋਹਰਿਆਂ ਨਾਲ ਖੇਡ ਰਹੇ ਨਿਹਾਲ ਨੇ ਕਾਰਲਸਨ ਦੀ ਕਿੰਗਜ਼ ਇੰਡੀਅਨ ਡਿਫੈਂਸ ਦਾ ਬਾਖੂਬੀ ਸਾਹਮਣਾ ਕੀਤਾ ਅਤੇ ਸ਼ੁਰੂਆਤ ਤੋਂ ਹੀ ਬੋਰਡ ਦੇ ਜ਼ਿਆਦਾਤਰ ਹਿੱਸੇ ’ਚ ਕੰਟਰੋਲ ਰੱਖਦੇ ਹੋਏ ਦਬਾਅ ਬਣਾਏ ਰੱਖਿਆ।PunjabKesari

ਖੇਡ ’ਚ ਰੋਚਕ ਮੋੜ ਉਦੋਂ ਆਇਆ ਜਦੋਂ ਖੇਡ ਦੀ 32 ਵੀਂ ਚਾਲ ’ਚ ਕਾਰਲਸਨ ਦੇ ਵਜ਼ੀਰ ਦੀ ਇਕ ਗਲਤ ਚਾਲ ਨੇ ਨਿਹਾਲ ਨੂੰ ਆਪਣਾ ਘੋੜਾ ਕੁਰਬਾਨ ਕਰਦੇ ਹੋਏ ਕਾਰਲਸਨ ਦੇ ਰਾਜੇ ’ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ ਹਾਲਾਂਕਿ ਦੋਵਾਂ ਦੇ ਕੋਲ ਸੈਕਿੰਡ ’ਚ ਸਮਾਂ ਬਚਿਆ ਹੋਣ ਕਰਕੇ ਪਹਿਲੀ ਖੇਡ ਲਈ 34 ਵੀਂ ਅਤੇ 36 ਵੀਂ ਚਾਲ ’ਚ ਨਿਹਾਲ ਨੇ ਗਲਤੀਆਂ ਕੀਤੀ ਤਾਂ ਉਸ ਤੋਂ ਬਾਅਦ ਕਾਰਲਸਨ ਨੇ 36ਵੀਂ ਚਾਲ ’ਚ ਵਜ਼ੀਰ ਦੀ ਇਕ ਹੋਰ ਗਲਤ ਚਾਲ ਕੀਤੀ ਅਤੇ 38 ਵੀਂ ਚਾਲ ’ਚ ਉਨ੍ਹਾਂ ਦਾ ਵਜ਼ੀਰ ਮਾਰਦੇ ਹੋਏ ਨਿਹਾਲ ਨੇ ਮੈਚ ਜਿੱਤ ਲਿਆ। ਇਸ ਜਿੱਤ ਤੋਂ ਬਾਅਦ ਵਿਸ਼ਵ ਚੈਂਪੀਅਨ ਨੇ ਭਾਰਤ ਦੇ ਨਿਹਾਲ ਨੂੰ ਬੇਹੱਦ ਤੱਗੜਾ ਮੁਕਾਬਲੇਬਾਜ਼ ਕਰਾਰ ਦਿੱਤਾ।PunjabKesari


author

Davinder Singh

Content Editor

Related News