ਨਿਕ ਵੇਬ ਬਣ ਸਕਦੈ ਭਾਰਤੀ ਟੀਮ ਦਾ ਨਵੇਂ ਟ੍ਰੇਨਰ, ਦੇ ਚੁੱਕਾ ਹੈ ਕੀਵੀ ਰਗਬੀ ਟੀਮ ਨੂੰ ਟ੍ਰੇਨਿੰਗ

09/01/2019 6:25:01 PM

ਨਵੀਂ ਦਿੱਲੀ : ਨਿਊਜ਼ੀਲੈਂਡ ਮਹਿਲਾ ਕ੍ਰਿਕਟ ਅਤੇ ਆਕਲੈਂਡ ਸਥਿਤ ਰਗਬੀ ਲੀਗ ਦੀ ਟੀਮ ਵਾਰਿਅਰਸ ਦੇ ਸਾਬਕ ਟ੍ਰੇਨਰ ਨਿਕ ਵੇਬ ਭਾਰਤੀ ਟੀਮ ਦੇ ਸਟ੍ਰੈਂਥ ਅਤੇ ਕੰਡੀਸ਼ਨਿੰਗ ਕੋਚ ਲਈ ਚੁਣੇ ਗਏ 3 ਉਮੀਦਵਾਰਾਂ ਵਿਚੋਂ ਸਭ ਤੋਂ ਮਜ਼ਬੂਤ ਦਾਅਵੇਦਾਰ ਬਣ ਕੇ ਉਭਰੇ ਹਨ। ਇਸ ਸੂਚੀ ਵਿਚ ਦੂਜੇ ਅਤੇ ਤੀਜਾ ਨਾਂ ਲਿਊਕ ਵੁਡਹਾਊਸ ਅਤੇ ਭਾਰਤ ਦੇ ਐੱਸ. ਸ਼੍ਰੀਕਾਂਤ ਦਾ ਹੈ। ਇਹ ਪਤਾ ਚੱਲਿਆ ਹੈ ਕਿ ਰਜਨੀਕਾਂਤ ਭਾਰਤੀ ਟੀਮ ਦੇ ਕੁਝ ਚੋਟੀ ਖਿਡਾਰੀਆਂ ਨੂੰ ਪਸੰਦ ਹੈ। ਇਸ ਨਿਯੁਕਤੀ ਨਾਲ ਜੁੜੇ ਸੂਤਰਾਂ ਨੇ ਪੀ. ਟੀ. ਆਈ. ਨੂੰ ਦੇਸਿਆ ਕਿ ਜੇਕਰ ਕੋਈ ਵੱਡਾ ਉਲਟਫੇਰ ਨਹÄ ਹੋਇਆ ਤਾਂ ਰਜਨੀਕਾਂਤ ਨੂੰ ਇਹ ਜ਼ਿੰਮੇਵਾਰੀ ਮਿਲਣੀ ਮੁਸ਼ਕਲ ਹੈ, ਕਿਉਂਕਿ ਬੈਂਗਲੁਰੂ ਸਥਿਤ ਰਾਸ਼ਟਰੀ ਅਕੈਡਮੀ ਵਿਚ ਹੋਏ ਵਿਹਾਰਕ ਮੁਲਾਂਕਣ ਵਿਚ ਉਹ ਤੀਜੇ ਨੰਬਰ ’ਤੇ ਰਹੇ।

PunjabKesari

ਸੂਤਰਾਂ ਨੇ ਦੱਸਿਆ ਕਿ ਇਸ ਨਿਯੁਕਤੀ ਦੀਆਂ ਰਸਮਾ ਨੂੰ ਬੀ. ਸੀ. ਸੀ. ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਪੂਰਾ ਕਰਨਾ ਹੈ। ਅਜਿਹੇ ’ਚ ਅਸੀਂ ਅਜੇ ਇਹ ਨਹੀਂ ਕਹਿ ਸਕਦੇ ਕਿ ਵੇਬ ਨੂੰ ਹੀ ਇਹ ਜ਼ਿੰਮੇਵਾਰੀ ਮਿਲੇਗੀ। ਉਹ ਹਾਲਾਂਕਿ ਇਸ ਮਾਮਲੇ ਵਿਚ ਪਹਿਲੀ ਪਸੰਦ ਹੈ ਅਤੇ ਜਦੋਂ ਨਿਯੁਕਤੀ ਦੀਆਂ ਸ਼ਰਤਾਂ ਨੂੰ ਆਖਰੀ ਰੂਪ ਦਿੱਤਾ ਜਾਵੇਗਾ ਤਦ ਉਸਦੇ ਟੀਮ ਦੇ ਨਾਲ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਹਨ।


Related News