ਬਾਲ ਟੈਂਪਰਿੰਗ ਮਾਮਲੇ ''ਚ ਫਸੇ ਨਿਕੋਲਸ ਪੂਰਨ, ICC ਨੇ ਲਗਾਇਆ ਬੈਨ

11/13/2019 4:24:58 PM

ਦੁਬਈ : ਵੈਸਟਇੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਨੂੰ ਅਫਗਾਨਿਸਤਾਨ ਖਿਲਾਫ ਤੀਜੇ ਵਨ ਡੇ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਦੀ ਗੱਲ ਮੰਨਣ ਤੋਂ ਬਾਅਦ ਬੁੱਧਵਾਰ ਨੂੰ 4 ਮੈਚਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਪੂਰਨ ਇਸ ਅਪਰਾਧ ਲਈ ਜਨਤਕ ਤੌਰ 'ਤੇ ਮੁਆਫੀ ਮੰਗ ਚੁੱਕੇ ਹਨ। ਪੂਰਨ ਨੇ ਬਿਆਨ 'ਚ ਕਿਹਾ, ''ਖਿਡਾਰੀਆਂ ਅਤੇ ਖਿਡਾਰੀਆਂ ਦੇ ਸਹਿਯੋਗੀ ਸਟਾਫ ਨਾਲ ਜੁੜੀ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰੀਸ਼ਦ) ਦੀ ਕੋਡ ਆਫ ਕੰਡਕਟ ਦੇ ਲੇਵਲ 3 ਦੀ ਉਲੰਘਣਾ ਦੀ ਗੱਲ ਸਵੀਕਾਰ ਕਰਨ ਲਈ ਮੈਨੂੰ 4 ਮੁਅਤਲੀ ਅੰਕ ਦਿੱਤੇ ਗਏ ਹਨ।''

ਆਈ. ਸੀ. ਸੀ. ਨੇ ਕਿਹਾ, ''ਵੀਡੀਓ ਵਿਚ ਦਿਸਿਆ ਸੀ ਕਿ ਇਹ ਕ੍ਰਿਕਟਰ ਅੰਗੂਠੇ ਦੇ ਨਹੁੰ ਨਾਲ ਗੇਂਦ ਦੀ ਪਰਤ ਨੂੰ ਖਰੋਚ ਰਿਹਾ ਸੀ, ਜਿਸ ਤੋਂ ਬਾਅਦ ਪੂਰਨ 'ਤੇ ਨਿਯਮ 2.14 ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਸੀ ਜੋ ਗੇਂਦ ਦੀ ਹਾਲਤ ਬਦਲਣ ਨਾਲ ਸੰਭਧਤ ਹੈ।'' ਪੂਰਨ ਨੇ ਮੰਗਲਵਾਰ ਨੂੰ ਦੋਸ਼ ਸਵਿਕਾਰ ਕਰ ਲਿਆ ਅਤੇ ਨਾਲ ਹੀ ਮੈਚ ਰੈਫਰੀ ਕ੍ਰਿਸ ਬ੍ਰਾਡ ਦੀ ਸਜ਼ਾ ਵੀ ਸਵੀਕਾਰ ਕਰ ਲਈ ਹੈ। ਬੋਰਡ ਨੇ ਕਿਹਾ ਮੈਨੂੰ ਪਤਾ ਚਲ ਗਿਆ ਹੈ ਕਿ ਮੈਂ ਫੈਸਲਾ ਕਰਨ ਵਿਚ ਬਹੁਤ ਵੱਡੀ ਗਲਤੀ ਕੀਤੀ ਅਤੇ ਮੈਂ ਆਈ. ਸੀ. ਸੀ. ਦੀ ਸਜ਼ਾ ਨੂੰ ਪੂਰੀ ਤਰ੍ਹਾਂ ਨਾਲ ਸਵੀਕਾਰ ਕਰਦਾ ਹਾਂ। ਮੈਂ ਸਭ ਨੂੰ ਯਕੀਨੀ ਕਰਨਾ ਚਾਹੁੰਦਾ ਹਾਂ ਕਿ ਇਹ ਇਕਲੌਤੀ ਘਟਨਾ ਹੈ ਅਤੇ ਦੋਹਰਾਈ ਨਹੀਂ ਜਾਵੇਗੀ।


Related News