ਅਗਲੇ ਹਫਤੇ ਸੁਲਝ ਜਾਵੇਗਾ ਦ੍ਰਾਵਿੜ ਦੇ ਹਿੱਤਾਂ ਦੇ ਟਕਰਾਅ ਦਾ ਮੁੱਦਾ
Friday, Aug 09, 2019 - 11:00 PM (IST)
ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਦੇ ਹਿੱਤਾਂ ਦੇ ਟਕਰਾਅ ਦੇ ਮੁੱਦੇ ਨੇ ਭਾਰਤੀ ਕ੍ਰਿਕਟ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਪਰ ਹੁਣ ਇਹ ਮੁੱਦਾ ਅਗਲੇ ਹਫਤੇ ਸੁਲਝ ਜਾਣ ਦੀ ਪੂਰੀ ਸੰਭਾਵਨਾ ਹੈ। ਬੀ. ਸੀ. ਸੀ. ਆਈ. ਦੇ ਨੈਤਿਕ ਅਧਿਕਾਰੀ ਰਿਟਾ. ਜੱਜ ਡੀ. ਕੇ. ਜੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਮੁੱਦਾ ਅਗਲੇ ਹਫਤੇ ਸੁਲਝ ਜਾਵੇਗਾ। ਇਸ ਵਿਚਾਲੇ ਬੀ. ਸੀ. ਸੀ. ਆਈ. ਅਤੇ ਉਸਦਾ ਸੰਚਾਲਨ ਦੇਖ ਰਹੀ ਪ੍ਰਸ਼ਾਸਨ ਦੀ ਕਮੇਟੀ ਦੇ ਮੁਖੀ ਵਿਨੋਦ ਰਾਏ ਨੇ ਕਿਹਾ ਹੈ ਕਿ ਉਸ ਨੂੰ ਦ੍ਰਾਵਿੜ ਦੀ ਸਥਿਤੀ ਤੋਂ ਕੋਈ ਸਮੱਸਿਆ ਨਹੀਂ ਹੈ।
