ਨਿਊਜ਼ੀਲੈਂਡ ਨੇ ਤੀਜਾ ਵਨ ਡੇ ਜਿੱਤਿਆ, ਲੜੀ ’ਚ ‘ਕਲੀਨ ਸਵੀਪ’
Friday, Mar 26, 2021 - 07:51 PM (IST)
ਵੇਲਿੰਗਟਨ– ਡੇਵੋਨ ਕੋਂਵੇ ਅਤੇ ਆਲਰਾਊਂਡਰ ਡੇਰਿਲ ਮਿਸ਼ੇਲ ਦੇ ਸੈਂਕੜਿਆਂ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਤੀਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ 164 ਦੌੜਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ। ਦੱਖਣੀ ਅਫਰੀਕਾ ਮੂਲ ਦੇ ਕੋਂਵੇ ਨੇ 126 ਦੌੜਾਂ ਬਣਾਈਆਂ ਜਦਕਿ ਮਿਸ਼ੇਲ ਦੇ ਨਾਲ ਰਿਕਾਰਡ 159 ਦੌੜਾਂ ਦੀ ਸਾਂਝੇਦਾਰੀ ਕੀਤੀ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹਏ 6 ਵਿਕਟਾਂ ’ਤੇ 318 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਰੋਹਿਤ ਨੂੰ ਬਾਊਂਸਰ ਨਾਲੋਂ ਵੱਧ ਖ਼ਤਰਨਾਕ ਲਗਦੀ ਹੈ ਇਹ ਗੱਲ, ਜਾਣੋ ਉਨ੍ਹਾਂ ਦੇ ਇਸ ਡਰ ਬਾਰੇ
ਮਿਸ਼ੇਲ ਨੇ 50ਵੇਂ ਓਵਰ ਵਿਚ 17 ਦੌੜਾਂ ਲੈ ਕੇ ਆਪਣਾ ਸੈਂਕੜਾ ਪਾਰੀ ਦੀ ਆਖਰੀ ਗੇਂਦ ’ਤੇ ਪੂਰਾ ਕੀਤਾ। ਉਸ ਦਾ ਸਕੋਰ ਆਖਰੀ ਓਵਰ ਵਿਚ 83 ਦੌੜਾਂ ਸੀ। ਉਸ ਨੇ ਮੁਸਤਾਫਿਜ਼ੁਰ ਰਹਿਮਾਨ ਨੂੰ ਪਹਿਲੀਆਂ ਤਿੰਨ ਗੇਂਦਾਂ ’ਤੇ ਚੌਕੇ ਲਾਏ ਅਤੇ ਆਖਰੀ ਗੇਂਦ ’ਤੇ ਛੱਕਾ ਲਾ ਕੇ ਸੈਂਕੜਾ ਪੂਰਾ ਕੀਤਾ। ਬੰਗਲਾਦੇਸ਼ ਦੀ ਟੀਮ 43ਵੇਂ ਓਵਰ ਵਿਚ 154 ਦੌੜਾਂ ’ਤੇ ਆਊਟ ਹੋ ਗਈ। ਇਕ ਸਮੇਂ ਉਸਦੀਆਂ 3 ਵਿਕਟਾਂ 26 ਦੌੜਾਂ ’ਤੇ ਡਿੱਗ ਗਈਆਂ ਸਨ। ਮਹਿਮੂਦਉੱਲ੍ਹਾ 76 ਦੌੜਾਂ ਬਣਾ ਕੇ ਅਜੇਤੂ ਰਿਹਾ। ਨਿਊਜ਼ੀਲੈਂਡ ਲਈ ਜਿੰਮੀ ਨੀਸ਼ਮ ਨੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 27 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਕੋਂਵੇ ਨੇ ਕਿਸੇ ਵੀ ਸਵਰੂਪ ਵਿਚ ਇਹ ਪਹਿਲਾ ਸੈਂਕੜਾ ਬਣਾਇਆ ਹੈ। ਇਸ ਤੋਂ ਪਹਿਲਾਂ ਉਸਦਾ ਬੈਸਟ ਸਕੋਰ 99 ਦੌੜਾਂ ਸੀ, ਜਿਹੜਾ ਉਸ ਨੇ ਆਸਟਰੇਲੀਆ ਵਿਰੁੱਧ ਫਰਵਰੀ ਵਿਚ ਬਣਾਇਆ ਸੀ।
ਇਹ ਖ਼ਬਰ ਪੜ੍ਹੋ- ਸੈਂਕੜੇ ਦੇ ਬਾਅਦ KL ਰਾਹੁਲ ਦਾ ਵੱਡਾ ਬਿਆਨ, ਕੁਝ ਲੋਕ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।