ਨਿਊਜ਼ੀਲੈਂਡ ਨੂੰ ਤੇਜ਼ੀ ਨਾਲ ਤਾਲਮੇਲ ਬਿਠਾਉਣਾ ਪਵੇਗਾ : ਡੈਰਿਲ ਮਿਸ਼ੇਲ
Wednesday, Oct 23, 2024 - 10:41 AM (IST)

ਪੁਣੇ, (ਭਾਸ਼ਾ)– ਆਲਰਾਊਂਡਰ ਡੈਰਿਲ ਮਿਸ਼ੇਲ ਨੇ ਕਿਹਾ ਕਿ ਨਿਊਜ਼ੀਲੈਂਡ ਨੂੰ ਬੈਂਗਲੁਰੂ ਟੈਸਟ ਵਿਚ ਮਿਲੀ ਜਿੱਤ ਨੂੰ ਪਿੱਛੇ ਛੱਡ ਕੇ ਵੀਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਦੌਰਾਨ ਸੰਭਾਵਿਤ ਰੂਪ ਨਾਲ ਸਪਿਨ ਦੇ ਅਨੁਕੂਲ ਹਾਲਾਤ ਨਾਲ ਤੇਜ਼ੀ ਨਾਲ ਤਾਲਮੇਲ ਬਿਠਾਉਣਾ ਪਵੇਗਾ।
ਨਿਊਜ਼ੀਲੈਂਡ ਨੇ ਭਾਰਤ ਨੂੰ ਉਸੇ ਦੇ ਮੈਦਾਨ ’ਤੇ 36 ਸਾਲਾਂ ਵਿਚ ਪਹਿਲੀ ਵਾਰ ਹਰਾਉਂਦੇ ਹੋਏ 3 ਮੈਚਾਂ ਦੀ ਲੜੀ ਵਿਚ 1-0 ਨਾਲ ਬੜ੍ਹਤ ਬਣਾ ਲਈ ਹੈ ਪਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਜਗ੍ਹਾ ਬਣਾਉਣ ਦਾ ਦਾਅਵਾ ਮਜ਼ਬੂਤ ਕਰਨ ਲਈ ਭਾਰਤ ਦੇ ਪੁਣੇ ਵਿਚ ਸਪਿਨ ਦੇ ਅਨਕੁਲੂ ਪਿੱਚ ’ਤੇ ਪਲਟਵਾਰ ਕਰਨ ਦੀ ਉਮੀਦ ਹੈ।
ਮਿਸ਼ੇਲ ਨੇ ਕਿਹਾ, ‘‘ਇਕ ਜਿੱਤ ਜਿਹੜੀ ਅਸੀਂ ਨਹੀਂ ਕਰ ਸਕਦੇ, ਉਹ ਇਹ ਹੈ ਕਿ ਅਸੀਂ ਸਤ੍ਹਾ ਨੂੰ ਨਹੀਂ ਬਦਲ ਸਕਦੇ। ਇਸ ਲਈ ਸਾਡੇ ਸਾਹਮਣੇ ਜੋ ਹੈ, ਸਾਨੂੰ ਉਸ ਨੂੰ ਦੇਖਦੇ ਹੋਏ ਪ੍ਰਤੀਕਿਰਿਆ ਦੇਣੀ ਪਵੇਗੀ ਤੇ ਤੇਜ਼ੀ ਨਾਲ ਤਾਲਮੇਲ ਬਿਠਾਉਣਾ ਪਵੇਗਾ।’’