NZ v BAN : ਲਾਥਮ ਤੇ ਬੋਲਟ ਦੀ ਬਦੌਲਤ ਨਿਊਜ਼ੀਲੈਂਡ ਦੀ ਮਜ਼ਬੂਤ ਸਥਿਤੀ
Monday, Jan 10, 2022 - 08:29 PM (IST)
ਕ੍ਰਾਈਸਟਚਰਚ- ਟਾਮ ਲਾਥਮ ਦੀਆਂ 252 ਦੌੜਾਂ, ਡੇਵੋਨ ਕਾਨਵੇ ਦਾ ਸੈਂਕੜਾ ਤੇ ਟ੍ਰੇਂਟ ਬੋਲਟ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਨਿਊਜ਼ੀਲੈਂਡ ਨੇ ਬੰਗਲਾਦੇਸ਼ ਦੇ ਵਿਰੁੱਧ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਆਪਣੀ ਸਥਿਤੀ ਕਾਫੀ ਮਜ਼ਬੂਤ ਕਰ ਲਈ ਹੈ। ਲਾਥਮ ਤੇ ਕਾਨਵੇ ਦੀਆਂ ਪਾਰੀਆਂ ਦੇ ਦਮ 'ਤੇ ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 6 ਵਿਕਟਾਂ 'ਤੇ 521 ਦੌੜਾਂ ਬਣਾ ਕੇ ਪਾਰੀ ਐਲਾਨ ਕਰ ਦਿੱਤੀ। ਇਸ ਤੋਂ ਬਾਅਦ ਬੋਲਟ ਨੇ 43 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ, ਜਿਸਦੀ ਵਜ੍ਹਾ ਨਾਲ ਬੰਗਲਾਦੇਸ਼ ਟੀਮ 126 ਦੌੜਾਂ 'ਤੇ ਢੇਰ ਹੋ ਗਈ। ਬੋਲਟ ਦੀਆਂ 300 ਵਿਕਟਾਂ ਪੂਰੀਆਂ ਹੋ ਗਈਆਂ ਹਨ ਤੇ ਇਹ ਕਮਾਲ ਕਰਨ ਵਾਲੇ ਉਹ ਰਿਚਰਡ ਹੈਡਲੀ, ਡੇਨੀਅਲ ਵਿਟੋਰੀ ਤੇ ਟਿਮ ਸਾਊਦੀ ਤੋਂ ਬਾਅਦ ਨਿਊਜ਼ੀਲੈਂਡ ਦੇ ਚੌਥੇ ਗੇਂਦਬਾਜ਼ ਬਣ ਗਏ।
ਇਹ ਖ਼ਬਰ ਪੜ੍ਹੋ- ਸੀਨੀਅਰ ਸਲਾਮੀ ਬੱਲੇਬਾਜ਼ਾਂ ਦੀ ਸ਼੍ਰੇਣੀ 'ਚ ਪਹੁੰਚੇ ਨਿਊਜ਼ੀਲੈਂਡ ਦੇ ਟਾਮ ਲਾਥਮ
ਬੰਗਲਾਦੇਸ਼ ਦੇ 4 ਬੱਲੇਬਾਜ਼ 7ਵੇਂ ਓਵਰ ਵਿਚ 11 ਦੌੜਾਂ 'ਤੇ ਆਊਟ ਹੋ ਗਏ ਸਨ। ਇਸ ਤੋਂ ਬਾਅਦ ਯਾਸਿਰ ਅਲੀ ਨੇ ਪਹਿਲਾ ਅਰਧ ਸੈਂਕੜਾ ਲਗਾਇਆ। ਦੂਜੇ ਦਿਨ ਦਾ ਖੇਡ ਖਤਮ ਹੋਣ ਤੋਂ ਠੀਕ ਪਹਿਲਾਂ 55 ਦੌੜਾਂ 'ਤੇ ਆਊਟ ਹੋਏ। ਲਾਥਮ ਨੇ ਦੋਹਰਾ ਸੈਂਕੜਾ ਲਗਾਇਆ, ਉਨ੍ਹਾਂ ਨੇ 552 ਮਿੰਟ ਕ੍ਰੀਜ਼ 'ਤੇ ਰਹਿ ਕੇ 305 ਗੇਂਦਾਂ ਵਿਚ 252 ਦੌੜਾਂ ਦੀ ਪਾਰੀ ਖੇਡੀ ਤੇ ਕੋਨਵੇ ਦੇ ਨਾਲ ਦੂਜੇ ਵਿਕਟ ਦੇ ਲਈ 215 ਦੌੜਾਂ ਬਣਾਈਆਂ। ਕਾਨਵੇ ਨੇ ਕੱਲ 99 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਵਿਚ ਜੰਮੇ ਕਾਵਨੇ ਨੇ ਪੰਜ ਟੈਸਟ ਵਿਚ ਤਿੰਨ ਸੈਂਕੜੇ ਤੇ 2 ਅਰਧ ਸੈਂਕੜੇ ਲਗਾਏ। ਉਸ ਦੇ ਹੁਣ 9 ਪਾਰੀਆਂ ਵਿਚ 623 ਦੌੜਾਂ ਹੋ ਗਈਆਂ ਹਨ। ਟੇਲਰ 28 ਦੌੜਾਂ ਬਣਾ ਕੇ ਆਊਟ ਹੋਏ ਤੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਸ ਦਾ ਸੁਆਗਤ ਕੀਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।