NZ v BAN : ਤੀਜਾ ਟੀ20 ਜਿੱਤ ਕੇ ਨਿਊਜ਼ੀਲੈਂਡ ਨੇ ਕੀਤਾ 3-0 ਨਾਲ ਕਲੀਨ ਸਵੀਪ

Thursday, Apr 01, 2021 - 07:58 PM (IST)

NZ v BAN : ਤੀਜਾ ਟੀ20 ਜਿੱਤ ਕੇ ਨਿਊਜ਼ੀਲੈਂਡ ਨੇ ਕੀਤਾ 3-0 ਨਾਲ ਕਲੀਨ ਸਵੀਪ

ਆਕਲੈਂਡ– ਫਿਨ ਐਲਨ ਦੇ ਤੂਫਾਨੀ ਅਰਧ ਸੈਂਕੜੇ ਤੇ ਮਾਰਟਿਨ ਗੁਪਟਿਲ ਦੇ ਨਾਲ ਉਸ ਦੀ ਪਹਿਲੀ ਵਿਕਟ ਲਈ 85 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਇੱਥੇ ਮੀਂਹ ਪ੍ਰਭਾਵਿਤ ਤੀਜੇ ਤੇ ਆਖਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਬੰਗਲਾਦੇਸ਼ ਨੂੰ 65 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕੀਤਾ । ਮੀਂਹ ਕਾਰਣ ਇਹ ਮੈਚ 10-10 ਓਵਰਾਂ ਦਾ ਕਰ ਦਿੱਤਾ, ਜਿਸ ਵਿਚ ਪਾਵਰ ਪਲੇਅ 3 ਓਵਰਾਂ ਦਾ ਸੀ ਅਤੇ ਇਕ ਗੇਂਦਬਾਜ਼ ਨੂੰ 2-2 ਓਵਰ ਕਰਨੇ ਸਨ।

PunjabKesari
ਨਿਊਜ਼ੀਲੈਂਡ ਨੇ ਬੱਲੇਬਾਜ਼ੀ ਲਈ ਸੱਦਾ ਮਿਲਣ ਤੋਂ ਬਾਅਦ 10 ਓਵਰਾਂ ਵਿਚ 4 ਵਿਕਟਾਂ ’ਤੇ 141 ਦੌੜਾਂ ਬਣਾ ਦਿੱਤੀਆਂ। ਇਸ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ 93 ਓਵਰਾਂ ਵਿਚ 76 ਦੌੜਾਂ ’ਤੇ ਢੇਰ ਹੋ ਗਈ। ਨਿਊਜ਼ੀਲੈਂਡ ਨੇ ਪਹਿਲਾ ਮੈਚ 66 ਦੌੜਾਂ ਨਾਲ ਤੇ ਦੂਜਾ ਮੈਚ 28 ਦੌੜਾਂ ਨਾਲ ਜਿੱਤਿਆ ਸੀ। ਫਿਨ ਐਲਨ ਨੇ 29 ਗੇਂਦਾਂ ’ਤੇ 10 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ। ਉਸ ਨੇ ਗੁਪਟਿਲ (19 ਗੇਂਦਾਂ ’ਤੇ 44, ਇਕ ਚੌਕਾ ਤੇ 5 ਛੱਕੇ) ਦੇ ਨਾਲ ਸਿਰਫ 5.4 ਓਵਰਾਂ ਵਿਚ 85 ਦੌੜਾਂ ਜੋੜ ਦਿੱਤੀਆਂ ਸਨ। ਐਲਨ ਨੇ ਸਿਰਫ 18 ਗੇਂਦਾਂ ’ਤੇ ਅਰਧ ਸੈਂਕੜਾ ਪੂਰਾ ਕੀਤਾ। ਇਹ ਉਸਦਾ ਟੀ-20 ਕੌਮਾਂਤਰੀ ਵਿਚ ਪਹਿਲਾ ਅਰਧ ਸੈਂਕੜਾ ਹੈ। ਗਲੇਨ ਫਿਲਿਪ ਨੇ ਦੋ ਛੱਕਿਆਂ ਦੀ ਮਦਦ ਨਾਲ 14 ਦੌੜਾਂ ਬਣਾਈਆਂ ਜਦਕਿ ਡੇਰੇਲ ਮਿਸ਼ੇਲ ਨੇ 11 ਦੌੜਾਂ ਦਾ ਯੋਗਦਾਨ ਦਿੱਤਾ।

ਇਹ ਖਬਰ ਪੜ੍ਹੋ- IPL ’ਚ ਭਾਰਤੀ ਹਾਲਾਤ ’ਚ ਖੇਡਣ ਦਾ ਇੰਗਲੈਂਡ ਨੂੰ ਲਾਭ ਮਿਲੇਗਾ : ਸਟੋਕਸ

PunjabKesari
ਬੰਗਲਾਦੇਸ਼ ਨੇ ਇਸ ਦੇ ਜਵਾਬ ਵਿਚ ਟਿਮ ਸਾਊਥੀ (15 ਦੌੜਾਂ ’ਤੇ 2 ਵਿਕਟਾਂ) ਦੇ ਪਹਿਲੇ ਓਵਰ 'ਚ ਸੌਮਿਆ ਸਰਕਾਰ (10) ਤੇ ਕਪਤਾਨ ਲਿਟਨ ਦਾਸ (0) ਦੀ ਵਿਕਟ ਗੁਆ ਦਿੱਤੀ। ਇਸ ਤੋਂ ਬਾਅਦ ਲੈੱਗ ਸਪਿਨਰ ਟਾਡ ਐਸਟਲ (13 ਦੌੜਾਂ ’ਤੇ 4 ਵਿਕਟਾਂ) ’ਤੇ ਲੰਬੀਆਂ ਸ਼ਾਟਾਂ ਲਾਉਣ ਦੀ ਕੋਸ਼ਿਸ਼ ਵਿਚ ਬੰਗਲਾਦੇਸ਼ ਦੇ ਬੱਲੇਬਾਜ਼ ਪੈਵੇਲੀਅਨ ਪਰਤੇ। ਬੰਗਲਾਦੇਸ਼ ਦੇ ਤਿੰਨ ਬੱਲੇਬਾਜ਼ ਦੋਹਰੇ ਅੰਕ ਵਿਚ ਪਹੁੰਚੇ। ਇਨ੍ਹਾਂ ਵਿਚ ਸਰਕਾਰ ਤੋਂ ਇਲਾਵਾ ਸਲਾਮੀ ਬੱਲੇਬਾਜ਼ ਮੁਹੰਮਦ ਨਈਅਮ (19) ਤੇ ਮੌਸਾਦੇਕ ਹੁਸੈਨ (13) ਸ਼ਾਮਲ ਹਨ। ਇਸ ਤੋਂ ਪਹਿਲਾਂ ਮੈਚ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਣਾ ਸੀ ਪਰ ਮੀਂਹ ਕਾਰਣ ਆਖਿਰ ਵਿਚ ਰਾਤ 9 ਵਜੇ ਟਾਸ ਸੰਭਵ ਹੋ ਸਕਿਆ। ਨਿਊਜ਼ੀਲੈਂਡ ਨੇ ਵਨ ਡੇ ਸੀਰੀਜ਼ 'ਚ ਵੀ 3-0 ਨਾਲ ਕਲੀਨ ਸਵੀਪ ਕੀਤਾ ਸੀ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News