ਨਿਊਜ਼ੀਲੈਂਡ ਦੇ ਅੰਪਾਇਰ ਫ੍ਰੇਡ ਗੁਡਾਲ ਦਾ ਦਿਹਾਂਤ
Wednesday, Oct 20, 2021 - 01:15 AM (IST)
ਵੇਲਿੰਗਟਨ- ਨਿਊਜ਼ੀਲੈਂਡ ਦੇ ਕ੍ਰਿਕਟ ਅੰਪਾਇਰ ਫ੍ਰੇਡ ਗੁਡਾਲ ਦਾ ਦਿਹਾਂਤ ਹੋ ਗਿਆ ਹੈ। ਉਹ ਨਿਊਜ਼ੀਲੈਂਡ ਤੇ ਵੈਸਟਇੰਡੀਜ਼ ਦੇ ਵਿਚ 1980 'ਚ ਵਿਵਾਦਾਸਪਦ ਟੈਸਟ ਸੀਰੀਜ਼ ਦਾ ਹਿੱਸਾ ਸੀ। ਗੁਡਾਲ 83 ਸਾਲਾ ਦੇ ਸਨ। ਉਸਦੇ ਦਿਹਾਂਤ ਵਾਰੇ ਮੰਗਲਵਾਰ ਨੂੰ ਨਿਊਜ਼ੀਲੈਂਡ ਕ੍ਰਿਕਟ (ਐੱਨ. ਜੈੱਡ. ਸੀ.) ਨੇ ਦੱਸਿਆ ਪਰ ਇਸਦਾ ਕਾਰਨ ਨਹੀਂ ਦੱਸਿਆ। ਗੁਡਾਲ ਨੇ 1965 ਤੋਂ 1988 ਦੇ ਵਿਚ 24 ਟੈਸਟ ਤੇ 15 ਵਨ ਡੇ ਅੰਤਰਰਾਸ਼ਟਰੀ ਮੈਚਾਂ ਵਿਚ ਅੰਪਾਇਰਿੰਗ ਕੀਤੀ। ਉਨ੍ਹਾਂ ਨੇ ਵੈਸਟਇੰਡੀਜ਼ ਦੇ ਵਿਰੁੱਧ ਫਰਵਰੀ 1980 ਵਿਚ ਕ੍ਰਾਈਸਟਚਰਚ ਦੇ ਲੇਂਕਾਸਟਰ ਪਾਰਕ ਵਿਚ ਵਿਵਾਦਾਸਪਦ ਦੂਜੇ ਟੈਸਟ ਦੇ ਲਈ ਜਾਣਿਆ ਜਾਂਦਾ ਹੈ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਸਕਾਟਲੈਂਡ ਨੇ ਪਾਪੂਆ ਨਿਊ ਗਿਨੀ ਨੂੰ 17 ਦੌੜਾਂ ਨਾਲ ਹਰਾਇਆ
ਕਪਤਾਨ ਕਲਾਈਵ ਲਾਇਡ ਦੀ ਅਗਵਾਈ ਵਿਚ ਵੈਸਟਇੰਡੀਜ਼ ਦੀ ਟੀਮ ਵਿਸ਼ਵ ਕ੍ਰਿਕਟ ਦੀ ਸੁਪਰ ਸਟਾਰ ਸੀ ਤੇ ਆਸਟਰੇਲੀਆ ਦੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਤਿੰਨ ਟੈਸਟ ਤੇ ਇਕ ਵਨ ਡੇ ਖੇਡਣ ਨਿਊਜ਼ੀਲੈਂਡ ਆਈ ਸੀ। ਨਿਊਜ਼ੀਲੈਂਡ ਨੇ ਵਨ ਡੇ ਅੰਤਰਰਾਸ਼ਟਰੀ ਤੇ ਪਹਿਲਾ ਟੈਸਟ ਦੋਵੇਂ ਇਕ ਵਿਕਟ ਨਾਲ ਜਿੱਤੇ। ਗੁਡਾਲ ਨੇ 2006 ਵਿਚ ਇੰਟਰਵਿਊ 'ਚ ਕਿਹਾ ਸੀ ਕਿ ਇਹ ਟੱਕਰ ਦਰਦਨਾਕ ਸੀ। ਗੁਡਾਲ ਨੇ ਕਿਹਾ ਸੀ- ਮੈਂ ਹੈਰਾਨ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਵੈਸਟਇੰਡੀਜ਼ ਦੇ ਕਪਤਾਨ ਨੇ ਦਖ਼ਲਅੰਦਾਜ਼ੀ ਨਹੀਂ ਕੀਤੀ ਤਾਂ ਉਹ ਨਿਰਾਸ਼ ਮਹਿਸੂਸ ਕਰ ਰਹੇ ਸਨ। ਗੁਡਾਲ ਨੇ ਕਿਹਾ ਕਿ ਕ੍ਰਾਫਟ ਨੇ ਉਸ ਨੂੰ ਕਿਹਾ ਸੀ ਕਿ ਉਹ ਕ੍ਰਿਕਟ ਦੇ ਬਾਰੇ ਵਿਚ ਕੁਝ ਨਹੀਂ ਜਾਣਦੇ।
ਇਹ ਖ਼ਬਰ ਪੜ੍ਹੋ- ਏਸ਼ੇਜ਼ ਸੀਰੀਜ਼ ਤੋਂ ਬਾਅਦ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ ਵਿੰਡੀਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।