ਨਿਊਜ਼ੀਲੈਂਡ ਦਾ ਆਸਟਰੇਲੀਆ ਦਾ ਦੌਰਾ ਮੁਲਤਵੀ, ਨਵੀਆਂ ਤਾਰੀਖ਼ਾਂ ਨੂੰ ਲੈ ਕੇ ਚਰਚਾ ਜਾਰੀ

Wednesday, Jan 19, 2022 - 06:44 PM (IST)

ਕ੍ਰਾਈਸਟਚਰਚ- ਨਿਊਜ਼ੀਲੈਂਡ ਦਾ ਆਸਟਰੇਲੀਆ ਦੌਰਾ ਜੋ 24 ਜਨਵਰੀ ਤੋਂ 9 ਫਰਵਰੀ ਦਰਮਿਆਨ ਹੋਣਾ ਸੀ, ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਨਿਊਜ਼ੀਲੈਂਡ ਕ੍ਰਿਕਟ ਤੇ ਕ੍ਰਿਕਟ ਆਸਟਰੇਲੀਆ ਨੇ ਦੌਰੇ ਦੀ ਸਮਾਂ ਮਿਆਦ ਵਧਾਉਣ ਦਾ ਪ੍ਰਸਤਾਵ ਰੱਖਿਆ ਸੀ ਤਾਂ ਜੋ ਨਿਊਜ਼ੀਲੈਂਡ ਦੀ ਟੀਮ MIQ ਪ੍ਰਕਿਰਿਆ ਦੇ ਲਈ ਸਮੇਂ 'ਤੇ ਆਪਣੇ ਵਤਨ ਪਰਤ ਸਕਣ। ਪਰ ਸਰਕਾਰ ਨੇ ਪੁਸ਼ਟੀ ਕੀਤੀ ਕਿ ਉਸ ਕੋਲ ਬੇਨਤੀ ਨੂੰ ਪੂਰਾ ਕਰਨ ਲਈ ਸਮਰਥਾ ਨਹੀਂ ਹੈ। ਹੁਣ ਸੀ. ਏ. ਤੋਂ ਇਸ ਗੱਲ ਨੂੰ ਲੈ ਕੇ ਚਰਚਾ ਜਾਰੀ ਹੈ ਕਿ ਮੁਲਤਵੀ ਮੈਚ ਕਦੋਂ ਖੇਡੇ ਜਾਣਗੇ।

ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਡੇਵਿਡ ਵ੍ਹਾਈਟ ਨੇ ਕਿਹਾ ਕਿ ਯਾਤਰਾ ਸ਼ੁਰੂ 'ਚ ਪਿਛਲੇ ਸਾਲ ਨਿਰਧਾਰਤ ਕੀਤੀ ਗਈ ਸੀ, ਜਦੋਂ ਸਰਕਾਰ ਨੇ ਟਰਾਂਸਤਸਮਾਨ ਸਰਹੱਦ ਨਾਲ ਸਬੰਧਤ MIQ ਪਾਬੰਦੀਆਂ 'ਤੇ ਢਿੱਲ ਦੇਣ ਦੇ ਆਪਣੇ ਇਰਾਦੇ ਦਾ ਸੰਕੇਤ ਦਿੱਤਾ ਸ। ਵ੍ਹਾਈਟ ਨੇ ਇਕ ਬਿਆਨ 'ਚ ਕਿਹਾ, 'ਜਿਵੇਂ ਕਿ ਅਸੀਂ ਹੁਣ ਜਾਣਦੇ ਹਾਂ ਕਿ ਓਮੀਕਰੋਨ ਕਾਰਨ ਸਰਕਾਰ ਨੇ ਰਣਨੀਤੀ 'ਚ ਬਦਲਾਅ ਲਈ ਪ੍ਰੇਰਿਤ ਕੀਤਾ ਹੈ ਜਿਸ ਦੇ ਸਿੱਟੇ ਵਜੋਂ ਆਉਣ ਵਾਲੇ ਸਾਰੇ ਯਾਤਰੀਆਂ 'ਤੇ 10 ਦਿਨਾਂ ਦੀ ਲਾਜ਼ਮੀ ਇਕਾਂਤਵਾਸ ਦੀ ਸਮਾਂ ਮਿਆਦ ਲਾਈ ਗਈ ਹੈ।' ਨਿਊਜ਼ੀਲੈਂਡ ਕ੍ਰਿਕਟ ਤੇ ਕ੍ਰਿਕਟ ਆਸਟਰੇਲੀਆ ਨੇ ਦੌਰੇ ਦੇ ਵਿਸਥਾਰ ਕਰਨ ਤੇ ਤਾਰੀਖ਼ ਨੂੰ ਅੱਗੇ ਵਧਾਉਣ ਦੇ ਲਈ ਇਕ ਪ੍ਰਸਤਾਵ ਦਾ ਪਤਾ ਲਗਾਇਆ ਸੀ, ਜਿਸ 'ਤੇ ਟੀਮ ਨਿਊਜ਼ੀਲੈਂਡ ਪਰਤ ਸਕਦੀ ਹੈ, ਇਸ ਉਮੀਦ ਨਾਲ ਕਿ ਸਰਕਾਰ ਲਈ ਇਹ ਜ਼ਿਆਦਾ ਸੰਭਵ ਹੋ ਸਕਦਾ ਹੈ।' 


Tarsem Singh

Content Editor

Related News