ਨਿਊਜ਼ੀਲੈਂਡ ਦੇ ਸਪਿਨਰ ਏਜਾਜ਼ ਪਟੇਲ ਬਣੇ ਦਸੰਬਰ 2021 ਦੇ ICC ਪਲੇਅਰ ਆਫ਼ ਦਿ ਮੰਥ

01/10/2022 5:42:29 PM

ਦੁਬਈ- ਨਿਊਜ਼ੀਲੈਂਡ ਦੇ ਸਪਿਨਰ ਏਜਾਜ਼ ਪਟੇਲ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਭਾਰਤ ਦੇ ਖ਼ਿਲਾਫ਼ ਟੈਸਟ ਪਾਰੀ 'ਚ ਰਿਕਾਰਡ 10 ਵਿਕਟਾਂ ਲੈਣ ਦੇ ਬਾਅਦ ਦਸੰਬਰ ਦੇ ਆਈ. ਸੀ. ਸੀ. ਪਲੇਅਰ ਆਫ਼ ਦਿ ਮੰਥ ਦਾ ਪੁਰਸਕਾਰ ਜਿੱਤਿਆ। ਏਜਾਜ਼ ਨੂੰ ਮਯੰਕ ਅਗਰਵਾਲ ਤੇ ਮਿਸ਼ੇਲ ਸਟਾਰਕ ਦੇ ਨਾਲ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਏਜਾਜ਼ ਨੇ ਆਪਣੀ ਇਸ ਸ਼ਾਨਦਾਰ ਉਪਲੱਬਧੀ ਦੇ ਦਮ 'ਤੇ ਦੋਵਾਂ ਨੂੰ ਮਾਤ ਦੇ ਦਿੱਤੀ।

ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ 300 ਵਿਕਟਾਂ ਲੈਂਦੇ ਹੀ ਬਣਾਇਆ ਇਹ ਵੱਡਾ ਰਿਕਾਰਡ

ਏਜਾਜ਼ ਨੇ ਦਸੰਬਰ ਦੀ ਸ਼ੁਰੂਆਤ 'ਚ ਭਾਰਤ ਖ਼ਿਲਾਫ਼ ਮੁੰਬਈ ਟੈਸਟ ਮੈਚ 'ਚ 14 ਵਿਕਟਾਂ ਝਟਕਾਈਆਂ ਜਿਸ 'ਚ ਪਹਿਲੀ ਪਾਰੀ 'ਚ ਸਾਰੀਆਂ 10 ਵਿਕਟਾਂ ਸ਼ਾਮਲ ਸਨ। ਉਹ ਜਿਮ ਲੇਕਰ ਤੇ ਕੁੰਬਲੇ ਦੇ ਬਾਅਦ ਇਹ ਉਪਲੱਬਧੀ ਹਾਸਲ ਕਰਨ ਵਾਲੇ ਟੈਸਟ ਇਤਿਹਾਸ 'ਚ ਤੀਜੇ ਖਿਡਾਰੀ ਬਣ ਗਏ। ਮੁੰਬਈ 'ਚ ਜਨਮੇ ਏਜਾਜ਼ ਨੇ ਟੈਸਟ ਦੇ ਪਹਿਲੇ ਦਿਨ ਦਾ ਅੰਤ ਸਾਰੀਆਂ ਚਾਰ ਭਾਰਤੀ ਵਿਕਟਾਂ ਦੇ ਨਾਲ ਕੀਤਾ ਤੇ ਅਗਲੇ ਦਿਨ ਪਹਿਲੇ ਸੈਸ਼ਨ 'ਚ ਬੈਕ ਟੂ ਬੈਕ ਡਿਲੀਵਰੀ 'ਤੇ ਵਿਕਟ ਲੈ ਕੇ ਪ੍ਰਭਾਵਿਤ ਕੀਤਾ। ਹਾਲਾਂਕਿ ਉਹ ਹੈਟ੍ਰਿਕ ਨਾ ਲੈ ਸਕੇ ਪਰ ਏਜਾਜ਼ ਨੇ ਪਾਰੀ 'ਚ ਸਾਰੀਆਂ 10 ਵਿਕਟਾਂ ਲਈਆਂ ਤੇ ਆਪਣੀ ਟੀਮ ਦੇ ਨਾਲ ਹੀ ਵਿਰੋਧੀ ਖ਼ੇਮੇ ਤੋਂ ਵੀ ਸ਼ਲਾਘਾ ਪ੍ਰਾਪਤ ਕੀਤੀ।

ਇਹ ਵੀ ਪੜ੍ਹੋ : ਪੰਤ 'ਤੇ ਤਲਖ਼ ਹੋਏ ਮਦਨ ਲਾਲ, ਕਿਹਾ- ਉਸ ਨੂੰ ਸੋਚਣ ਲਈ ਪਲੇਇੰਗ-11 ਤੋਂ ਬਾਹਰ ਕਰੋ

ਏਜਾਜ਼ ਨੇ ਟੈਸਟ ਮੈਚ ਦੇ ਸਮਾਪਨ 'ਤੇ ਕਿਹਾ, ਨਿੱਜੀ ਤੌਰ 'ਤੇ ਮੈਨੂੰ ਲਗਦਾ ਹੈ ਕਿ ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਮਹਾਨ ਕ੍ਰਿਕਟ ਦਿਨਾਂ 'ਚੋਂ ਇਕ ਸੀ ਤੇ ਸ਼ਾਇਦ ਇਹ ਹਮੇਸ਼ਾ ਰਹੇਗਾ। ਦਸੰਬਰ ਲਈ ਆਈ. ਸੀ. ਸੀ. ਦੀ ਵੋਟਿੰਗ ਅਕੈਡਮੀ ਦੇ ਮੈਂਬਰ ਜੇ. ਪੀ. ਡੁਮਿਨੀ ਨੇ ਇਸ ਉਪਲੱਬਧੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ਇਤਿਹਾਸਕ ਉਪਲੱਬਧੀ! ਇਕ ਪਾਰੀ 'ਚ 10 ਵਿਕਟਾਂ ਲੈਣਾ ਇਕ ਉਪਲੱਬਧੀ ਹੈ ਜਿਸ ਨੂੰ ਮਨਾਇਆ ਜਾਣਾ ਚਾਹੀਦਾ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਏਜਾਜ਼ ਦਾ ਪ੍ਰਦਰਸ਼ਨ ਇਕ ਮੀਲ ਦਾ ਪੱਥਰ ਹੈ ਜਿਸ ਨੂੰ ਆਉਣ ਵਾਲੇ ਸਾਲਾਂ ਤਕ ਯਾਦ ਕੀਤਾ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News