IPL ਨਾਲ ਨਿਊਜ਼ੀਲੈਂਡ ਦੇ ਖਿਡਾਰੀਆਂ ਨੂੰ ਬਹੁਤ ਫਾਇਦਾ ਹੋਇਐ : ਟੇਲਰ

08/09/2019 9:14:43 PM

ਮੁੰਬਈ— ਨਿਊਜ਼ੀਲੈਂਡ ਦੇ ਸੀਨੀਅਰ ਬੱਲੇਬਾਜ਼ ਰੋਸ ਟੇਲਰ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ ਦੇ ਨਾਲ ਖੇਡਣ ਨਾਲ ਬਹੁਤ ਫਾਇਦਾ ਮਿਲਿਆ ਹੈ। ਟੇਲਰ ਨੇ ਕਿਹਾ, ''ਮੈਂ ਲੱਕੀ ਰਿਹਾ ਕਿ ਮੈਨੂੰ (ਆਈ. ਪੀ. ਐੱਲ. ਵਿਚ) ਕੁਝ ਟੀਮਾਂ ਵਲੋਂ ਅਤੇ ਧਾਕੜ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲਿਆ। ਮੇਰਾ ਮੰਨਣਾ ਹੈ ਕਿ ਆਸਟਰੇਲੀਆ, ਦੱਖਣੀ ਅਫਰੀਕਾ ਅਤੇ ਕੁਝ ਹੋਰ ਟੀਮਾਂ ਦੇ ਖਿਡਾਰੀਆਂ  ਮਿਸ਼ਰਣ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਆਈ. ਪੀ. ਐੱਲ. ਨੇ ਖਿਡਾਰੀਆਂ ਵਿਚਾਲੇ ਇਸ ਫਰਕ ਨੂੰ ਘਟਾਉਣ ਵਿਚ ਨਿਊਜ਼ੀਲੈਂਡ ਕ੍ਰਿਕਟ ਟੀਮ ਦੀ ਮਦਦ ਕੀਤੀ।''
ਉਨ੍ਹਾਂ ਨੇ ਕਿਹਾ ਕਿ ਇਕ ਵਾਰ ਜਦੋਂ ਤੁਸੀਂ ਉਨ੍ਹਾਂ ਖਿਡਾਰੀਆਂ ਨੂੰ ਜਾਣਨ ਲੱਗ ਜਾਂਦੇ ਹੋ। ਤੁਸੀਂ ਉਸਦੀ ਕ੍ਰਿਕਟ ਦੀ ਸਮਝ ਨੂੰ ਜਾਣਨ ਲੱਗਦੇ ਹੋ ਤੇ ਉਸ ਨੂੰ ਅਭਿਆਸ ਕਰਦੇ ਹੋਏ ਦੇਖਦੇ ਹੋ ਤੇ ਇਸ ਨਾਲ ਨਿਊਜ਼ੀਲੈਂਡ ਕ੍ਰਿਕਟ ਨੂੰ ਬਹੁਤ ਮਦਦ ਮਿਲੀ। ਟੇਲਰ ਨੇ ਕਿਹਾ ਜੋ ਖਿਡਾਰੀ ਇੱਥੇ ਆ ਕੇ ਖੇਡਦਾ ਤੇ ਜੋ ਆਉਣ ਵਾਲੇ ਸਾਲਾ 'ਚ ਖੇਡਣਗੇ ਉਨ੍ਹਾਂ ਨੂੰ ਵਿਸ਼ਵ ਦੇ ਸਰਵਸ੍ਰੇਸ਼ਠ ਖਿਡਾਰੀਆਂ ਦੇ ਨਾਲ ਖੇਡਣ ਦਾ ਫਾਇਦਾ ਮਿਲੇਗਾ। 


Gurdeep Singh

Content Editor

Related News