ਫਾਈਨਲ ''ਚ ਪਹੁੰਚਣ ਦੇ ਬਾਵਜੂਦ ਨਿਊਜ਼ੀਲੈਂਡ ਭਾਰਤ ਤੋਂ ਬਿਹਤਰੀਨ ਟੀਮ ਨਹੀਂ : ਕੈਲਿਸ
Friday, Jul 12, 2019 - 11:48 PM (IST)

ਨਵੀਂ ਦਿੱਲੀ— ਬਦਕਿਸਮਤੀ ਨਾਲ ਭਾਰਤ ਸੈਮੀਫਾਈਨਲ ਵਿਚੋਂ ਬਾਹਰ ਹੋ ਗਿਆ ਪਰ ਉਸ ਨੂੰ ਅਜੇ ਵੀ ਆਪਣੀ ਮੁਹਿੰਮ 'ਤੇ ਮਾਣ ਹੋਣਾ ਚਾਹੀਦਾ ਹੈ ਤੇ ਉਸ ਨੇ ਕਈ ਸ਼ਾਨਦਾਰ ਨਿੱਜੀ ਪ੍ਰਦਰਸ਼ਨ ਕੀਤੇ। ਖਿਡਾਰੀ ਦਰ ਖਿਡਾਰੀ ਦੇਖਿਆ ਜਾਵੇ ਤਾਂ ਭਾਰਤੀ ਟੀਮ ਨਿਊਜ਼ੀਲੈਂਡ ਤੋਂ ਕਿਤੇ ਬਿਹਤਰ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਟੀਮ ਹਾਦਸੇ ਦੀ ਤਰ੍ਹਾਂ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚ ਜਾਵੇਗੀ। ਉਸ ਨੇ ਸੈਮੀਫਾਈਨਲ ਵਿਚ ਸ਼ਾਨਦਾਰ ਖੇਡ ਦਿਖਾਈ ਤੇ ਜ਼ਰੂਰੀ ਸਕੋਰ ਤੋਂ 30 ਦੌੜਾਂ ਘੱਟ ਬਣਾਉਣ ਦੇ ਬਾਵਜੂਦ ਉਹ ਸਕੋਰ ਦਾ ਬਚਾਅ ਕਰਨ ਵਿਚ ਸਫਲ ਰਹੇ ਪਰ ਇਹ ਗੱਲ ਉਸ ਨੂੰ ਭਾਰਤ ਤੋਂ ਬਿਹਤਰ ਨਹੀਂ ਬਣਾ ਸਕਦੀ ਪਰ ਫਾਈਨਲ ਵਿਚ ਸਥਾਨ ਦੇ ਲਈ ਉਹ ਪੂਰੀ ਤਰ੍ਹਾਂ ਹੱਕਦਾਰ ਸੀ।