ਨਿਊਜ਼ੀਲੈਂਡ ਦੀ ਧਾਕੜ ਏਨਾ ਪੀਟਰਸਨ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

Tuesday, Oct 05, 2021 - 01:13 PM (IST)

ਨਿਊਜ਼ੀਲੈਂਡ ਦੀ ਧਾਕੜ ਏਨਾ ਪੀਟਰਸਨ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

ਸਪੋਰਟਸ ਡੈਸਕ- ਨਿਊਜ਼ੀਲੈਂਡ ਦੀ ਮਹਿਲਾ ਆਲਰਾਊਂਡਰ ਐਨਾ ਪੀਟਰਸਨ ਨੇ ਲਗਭਗ 10 ਸਾਲ ਦੇ ਕ੍ਰਿਕਟ ਕਰੀਅਰ ਦੇ ਬਾਅਦ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਪੀਟਰਸਨ ਨੇ ਘਰੇਲੂ ਕ੍ਰਿਕਟ 'ਚ ਆਕਲੈਂਡ ਹਾਰਟਸ ਦੀ ਨੁਮਾਇੰਦਗੀ ਜਾਰੀ ਰੱਖਣ ਦੀ ਯੋਜਨਾ ਬਣਾਈ ਹੈ ਜਦਕਿ ਨਾਰਥ ਹਾਰਬਰ ਰਗਬੀ 'ਚ ਮਹਿਲਾਵਾਂ ਤੇ ਲੜਕੀਆਂ ਲਈ ਰਗਬੀ ਮੈਨੇਜਰ ਦੇ ਤੌਰ 'ਤੇ ਕੰਮ ਵੀ ਕੀਤਾ ਹੈ। ਇੰਗਲੈਂਡ ਦੇ ਖ਼ਿਲਾਫ਼ 2012 'ਚ ਆਪਣਾ ਡੈਬਿਊ ਕਰਨ ਦੇ ਬਾਅਦ ਐਨਾ ਨੇ 64 ਮੌਕਿਆਂ 'ਤੇ ਨਿਊਜ਼ੀਲੈਂਡ ਦੀ ਨੁਮਾਇੰਦਗੀ ਕੀਤੀ।

ਉਨ੍ਹਾਂ ਨੇ ਅਧਿਕਾਰਤ ਰਿਲੀਜ਼ 'ਚ ਕਿਹਾ, ਮੈਨੂੰ ਵ੍ਹਾਈਟ ਫਨਰਸ ਲਈ ਖੇਡਣ ਤੇ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨ ਦੇ ਹਰ ਮਿੰਟ ਨਾਲ ਪਿਆਰ ਹੈ। ਮੇਰੇ ਪਰਿਵਾਰ, ਦੋਸਤਾਂ, ਕੋਚਾਂ, ਟੀਮ ਦੇ ਸਾਥੀਆਂ ਤੇ ਉਨ੍ਹਾਂ ਸਾਰੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਪੂਰੇ ਕੌਮਾਂਤਰੀ ਕਰੀਅਰ 'ਚ ਮੇਰੀ ਮਦਦ ਕੀਤੀ। ਉਨ੍ਹਾਂ ਅੱਗੇ ਕਿਹਾ, ਵ੍ਹਾਈਟ ਫਨਰਸ ਦਾ ਇਕ ਵਿਸ਼ੇਸ਼ ਟੀਮ ਸੱਭਿਆਚਾਰ ਹੈ ਤੇ ਮੈਨੂੰ ਟੀਮ 'ਚ ਉਮਰਭਰ ਸਬੰਧ ਬਣਾਉਣ ਦਾ ਮੌਕਾ ਮਿਲਿਆ, ਜਦਕਿ ਮੈਂ ਦੁਨੀਆਭਰ ਦੇ ਖਿਡਾਰੀਆਂ ਨੂੰ ਮਿਲਣ ਤੇ ਮੁਕਾਬਲੇਬਾਜ਼ੀ ਕਰਨ ਦਾ ਵੀ ਆਨੰਦ ਮਾਣਿਆ ਹੈ।  


author

Tarsem Singh

Content Editor

Related News