ਨਿਊਜ਼ੀਲੈਂਡ ਇਸ ਵਾਰ ਵਰਲਡ ਕੱਪ ਫਾਈਨਲ ਲਈ ਚੰਗੀ ਤਰ੍ਹਾਂ ਤਿਆਰ : ਟੇਲਰ

07/11/2019 5:54:25 PM

ਸਪੋਰਟਸ ਡੈਸਕ— ਭਾਰਤ 'ਤੇ ਸੈਮੀਫਾਈਨਲ 'ਚ ਮਿਲੀ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਨਿਊਜ਼ੀਲੈਂਡ ਦੇ ਖ਼ੁਰਾਂਟ ਬੱਲੇਬਾਜ਼ ਰੋਸ ਟੇਲਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਇਸ ਵਾਰ ਵਰਲਡ ਕੱਪ ਫਾਈਨਲ ਲਈ ਚੰਗੀ ਤਰ੍ਹਾਂ ਤਿਆਰ ਹੈ। ਚਾਰ ਸਾਲ ਪਹਿਲਾਂ ਆਸਟਰੇਲੀਆ ਨੇ ਫਾਈਨਲ 'ਚ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਸੀ। ਟੇਲਰ ਨੇ ਆਈ. ਸੀ. ਸੀ ਦੀ ਵੈੱਬਸਾਈਟ 'ਤੇ ਕਿਹਾ, ''ਸਾਨੂੰ ਪਤਾ ਹੈ ਕਿ ਇਸ ਵਾਰ ਚੁਣੌਤੀ ਕੀ ਹੈ ਤੇ ਦਬਾਅ ਕਿਵੇਂ ਰਹੇਗਾ ਤੇ ਉਸ ਦਾ ਸਾਹਮਣਾ ਕਿਵੇਂ ਕਰਨਾ ਹੈ। ਅਸੀਂ ਲਾਡਰਸ 'ਤੇ ਫਾਈਨਲ ਦਾ ਪੂਰਾ ਮਜ਼ਾ ਲਵਾਂਗੇ। ਇਸ ਤੋਂ ਬਿਹਤਰ ਫਾਈਨਲ ਕਿੱਥੇ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ, '' ਸਾਹਮਣੇ ਚਾਹੇ ਇੰਗਲੈਂਡ ਹੋਵੇ ਜਾਂ ਆਸਟਰੇਲੀਆ, ਸਾਨੂੰ ਮੈਚ ਦਾ ਪੂਰਾ ਮਜਾ ਲੈ ਕੇ ਆਪਣਾ ਸਭ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੈ।PunjabKesari

ਸੈਮੀਫਾਈਨਲ 'ਚ 74 ਦੌੜਾਂ ਬਣਾਉਣ ਵਾਲੇ ਟੇਲਰ ਨੇ ਕਿਹਾ, '' ਮੈਂ ਰਾਤ ਨੂੰ ਤਿੰਨ ਵਜੇ ਉੱਠ ਗਿਆ ਤੇ ਮੈਨੂੰ ਸਮਝ ਨਹੀਂ ਆਇਆ ਕਿ ਕਿਵੇਂ ਬੱਲੇਬਾਜ਼ੀ ਕਰਾਂਗਾ। ਇਹ ਅਜੀਬ ਸੀ। ਟੈਸਟ ਮੈਚ ਦੀ ਤਰ੍ਹਾਂ ਲੱਗ ਰਿਹਾ ਸੀ। ਪਿੱਛਲੀ ਰਾਤ ਨਾਟ ਆਊਟ ਰਹਿਣ ਤੋਂ ਬਾਅਦ ਅਗਲੇ ਦਿਨ ਫਿਰ ਬੱਲੇਬਾਜ਼ੀ। ਉਨ੍ਹਾਂ ਨੇ ਕਿਹਾ, '' ਪਰ ਮੈਂ ਤੇ ਕੇਨ ਨੇ 240 ਦੌੜਾਂ ਦੀ ਗੱਲ ਕੀਤੀ ਸੀ। ਸਾਨੂੰ ਲੱਗਾ ਕਿ ਉਹ ਚੰਗਾ ਸਕੋਰ ਹੈ। ਕਈ ਲੋਕਾਂ ਨੇ ਸਾਡੇ ਤੇ ਭਰੋਸਾ ਨਹੀਂ ਕੀਤਾ ਪਰ ਵਿਕੇਟ ਬਹੁਤ ਹੀ ਹੌਲੀ ਸੀ। ਟੇਲਰ ਨੇ ਸਵੀਕਾਰ ਕੀਤਾ ਕਿ ਲਾਡਰਸ 'ਤੇ ਇਹ ਉਨ੍ਹਾਂ ਦਾ ਆਖਰੀ ਮੈਚ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ, '' ਮੈਂ ਕਿਹਾ ਹੈ ਕਿ ਕ੍ਰਿਸ ਗੇਲ ਮੇਰੀ ਪ੍ਰੇਰਨਾ ਹੈ। ਉਹ 39 ਸਾਲ ਦੀ ਉਮਰ 'ਚ ਖੇਡ ਰਹੇ ਹਨ ਪਰ ਸ਼ਾਇਦ ਮੈਂ ਨਹੀਂ ਖੇਲ ਸਕਾਂਗਾ। ਕੁਝ ਕਹਿ ਨਹੀਂ ਸਕਦਾ ਪਰ ਸੰਭਾਵਨਾ ਹੈ।


Related News