ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਦੇ IPL ਮੈਂਬਰਾਂ ਦਾ ਦੂਜਾ ਕੋਵਿਡ-19 ਟੈਸਟ ਨੈਗੇਟਿਵ

Thursday, Nov 19, 2020 - 07:53 PM (IST)

ਕ੍ਰਾਈਸਟਚਰਚ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਹਿੱਸਾ ਲੈਣ ਵਾਲੇ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਦੇ ਸਾਰੇ 20 ਖਿਡਾਰੀਆਂ ਅਤੇ ਸਹਿਯੋਗੀ ਸਟਾਫ ਨੂੰ 27 ਨਵੰਬਰ ਵੀਰਵਾਰ ਤੋਂ ਸ਼ੁਰੂ ਹੋ ਰਹੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਤੋਂ ਪਹਿਲਾਂ ਕੋਵਿਡ-19 ਦੀ ਦੂਜੀ ਜਾਂਚ 'ਚ ਨੈਗੇਟਿਵ ਪਾਇਆ ਗਿਆ। ਹਾਲ ਹੀ 'ਚ ਸਮਾਪਤ ਹੋਈ ਆਈ. ਪੀ. ਐੱਲ. 'ਚ ਹਿੱਸਾ ਲੈ ਕੇ ਸੰਯੁਕਤ ਅਰਬ ਅਮੀਰਾਤ ਤੋਂ 14 ਨਵੰਬਰ ਨੂੰ ਪਰਤੇ ਸਮੂਹ ਦੀ ਕੋਵਿਡ-19 ਜਾਂਚ ਕੀਤੀ ਗਈ ਸੀ।

PunjabKesari
ਨਿਊਜ਼ੀਲੈਂਡ ਕ੍ਰਿਕਟ ਨੇ ਟਵੀਟ ਕੀਤਾ, ''ਇਕਾਂਤਵਾਸ 'ਚ ਰਹਿ ਰਹੇ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਦੇ 10-10 ਖਿਡਾਰੀਆਂ ਅਤੇ ਸਹਿਯੋਗੀ ਸਟਾਫ ਦੇ 3 ਕੋਵਿਡ-19 ਟੈਸਟ 'ਚੋਂ ਦੂਜੀ ਜਾਂਚ ਨੈਗੇਟਿਵ ਆਈ ਹੈ।'' ਇਨ੍ਹਾਂ ਦੀ ਅਗਲੇ ਹਫਤੇ ਤੀਜੀ ਜਾਂਚ ਹੋਵੇਗੀ। ਨੈਗੇਟਿਵ ਆਉਣ 'ਤੇ ਉਹ 'ਬਾਯੋ-ਬੱਬਲ' ਵਿਚ ਆਪਣੇ ਖਿਡਾਰੀਆਂ ਨਾਲ ਜੁੜ ਸਕਦੇ ਹਨ। ਦੋਨੋਂ ਗਰੁੱਪ ਦਾ ਆਖਰੀ ਟੈਸਟ 12ਵੇਂ ਦਿਨ ਹੋਵੇਗਾ ਅਤੇ ਨਤੀਜੇ ਨੈਗੇਟਿਵ ਆਉਣ ਦੀ ਸਥਿਤੀ 'ਚ ਹੀ ਉਹ 26 ਨਵੰਬਰ ਨੂੰ ਇਕਾਂਤਵਾਸ ਤੋਂ ਬਾਹਰ ਆ ਸਕਣਗੇ।

 


Gurdeep Singh

Content Editor

Related News